ਓਮਾਗ— ਉੱਤਰੀ ਆਇਰਲੈਂਡ ਦੇ ਓਮਾਗ ਵਿਚ ਬੀਤੇ ਸ਼ਨੀਵਾਰ ਦੀ ਦੁਪਹਿਰ ਨੂੰ ਇਕ 19 ਸਾਲ ਦੀ ਕੁੜੀ ਦੀ ਜ਼ਿਆਦਾ ਡਰੱਗਸ ਲੈਣ ਨਾਲ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮੌਤ ਤੋਂ ਪਹਿਲਾਂ ਏਮਾ ਨੇ ਆਪਣੇ ਫੇਸਬੁੱਕ ਵਾਲ ਉੱਤੇ ਆਪਣੀ ਭੈਣ ਨਾਲ ਖਿੱਚਵਾਈਆਂ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ ਸਨ । ਏਮਾ ਦੀ ਇਹ ਆਖਰੀ ਪੋਸਟ ਸੀ ।
ਇਕ ਅੰਗਰੇਜ਼ੀ ਵੈਬਸਾਈਟ ਦੀ ਖਬਰ ਅਨੁਸਾਰ ਏਮਾ ਨੂੰ ਡਰੱਗਸ ਦੀ ਬੁਰੀ ਆਦਤ ਸੀ ਅਤੇ ਉਹ ਅਕਸਰ ਡਰੱਗਸ ਦਾ ਸੇਵਨ ਕਰਦੀ ਸੀ । ਬੀਤੇ ਸ਼ਨੀਵਾਰ ਦੀ ਦੁਪਹਿਰ ਨੂੰ ਵੀ ਉਸ ਨੇ ਜ਼ਿਆਦਾ ਡਰੱਗਸ ਲਈ ਹੋਈ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੁਲਸ ਨੇ ਜਾਂਚ ਸ਼ੁਰੂ ਕੀਤੀ। ਇਸ ਸਿਲਸਿਲੇ ਵਿਚ ਆਇਰਲੈਂਡ ਪੁਲਸ ਨੇ ਇਕ ਮੁੰਡੇ ਨੂੰ ਗ੍ਰਿਫਤਾਰ ਕੀਤਾ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਮੁੰਡਾ ਡਰੱਗਸ ਸਪਲਾਈ ਕਰਦਾ ਹੈ ।
ਪੁੱਛਗਿਛ ਦੌਰਾਨ ਇਸ ਗੱਲ ਦਾ ਵੀ ਖੁਲਾਸਾ ਹੋਇਆ ਹੈ ਕਿ ਫੜਿਆ ਗਿਆ 24 ਸਾਲ ਦਾ ਮੈਥਿਊ ਡੈਰਿਲ ਟੇਲੋ ਨਾਂ ਦਾ ਮੁੰਡਾ ਏਮਾ ਦਾ ਪ੍ਰੇਮੀ ਸੀ ਅਤੇ ਉਹ ਏਮਾ ਦੀ ਡਰੱਗਸ ਦੀ ਡਿਮਾਂਡ ਨੂੰ ਪੂਰਾ ਕਰਦਾ ਸੀ । ਦੋਸ਼ੀ ਮੈਥਿਊ ਡੈਰਿਲ ਟੇਲੋ ਦੇ ਉੱਤੇ ਹੋਰ ਵੀ ਪੁਰਾਣੇ ਕ੍ਰਿਮੀਨਲ ਚਾਰਜਿਸ ਹਨ । ਟੇਲੋ ਅਕਸਰ ਏਮਾ ਨੂੰ ਡਰੱਗਸ ਦਿੰਦਾ ਸੀ । ਏਮਾ ਦੇ ਇਕ ਦੋਸਤ ਨੇ ਦੱਸਿਆ ਕਿ ਟੇਲੋ ਅਕਸਰ ਏਮਾ ਦੇ ਰੂਮ ਵਿਚ ਦੇਖਿਆ ਜਾ ਚੁੱਕਾ ਹੈ । ਫਿਲਹਾਲ ਪੁਲਸ ਦੋਸ਼ੀ ਮੈਥਿਊ ਡੈਰਿਲ ਟੇਲੋ ਪੁਲਸ ਹਿਰਾਸਤ ਵਿਚ ਹੈ ਅਤੇ ਉਸ ਉੱਤੇ ਕਾਨੂੰਨੀ ਕਾਰਵਾਈ ਜਾਰੀ ਹੈ ।
ਇਸ ਦੇਸ਼ ਦੇ ਲੋਕ ਨੇ 'ਬੇਫਿਕਰੇ', ਤੂਫਾਨ ਨੇ ਮਚਾਈ ਤਬਾਹੀ ਪਰ ਲੋਕ ਕਰ ਰਹੇ ਨੇ ਮਸਤੀ
NEXT STORY