ਲੰਡਨ (ਭਾਸ਼ਾ)— ਬ੍ਰਿਟਿਸ਼ ਸਰਕਾਰ ਨੇ ਅਪਰਾਧਾਂ 'ਤੇ ਠੱਲ੍ਹ ਪਾਉਣ ਲਈ ਇਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਕਿਹਾ ਹੈ ਕਿ ਜਨਤਕ ਥਾਵਾਂ 'ਤੇ ਜੇਕਰ ਕੋਈ ਤੇਜ਼ਾਬ ਲੈ ਕੇ ਘੁੰਮਦਾ ਕੋਈ ਸ਼ਖਸ ਫੜਿਆ ਜਾਂਦਾ ਹੈ, ਤਾਂ ਉਸ ਨੂੰ 6 ਮਹੀਨੇ ਜੇਲ ਦੀ ਸਜ਼ਾ ਹੋ ਸਕਦੀ ਹੈ। ਸਰਕਾਰ ਮੁਤਾਬਕ ਜੇਕਰ ਕੋਈ ਵਿਅਕਤੀ ਤੇਜ਼ਾਬ ਲੈ ਕੇ ਘੁੰਮਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਇਸ ਨੂੰ ਰੱਖਣ ਦਾ ਉੱਚਿਤ ਕਾਰਨ ਦੱਸਣਾ ਹੋਵੇਗਾ।
ਬ੍ਰਿਟੇਨ ਦੇ ਗ੍ਰਹਿ ਮੰਤਰੀ ਸਰਾਹ ਨਿਊਟਨ ਨੇ ਕਿਹਾ, ''ਅਸੀਂ ਇਸ ਨੂੰ ਚਾਕੂ ਰੱਖਣ ਵਰਗੇ ਗੰਭੀਰ ਮਾਮਲੇ ਵਾਂਗ ਹੀ ਦੇਖ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਤੇਜ਼ਾਬ ਰੱਖਣ ਦੇ ਅਪਰਾਧ ਨੂੰ ਚਾਕੂ ਰੱਖਣ ਦੇ ਅਪਰਾਧ ਵਰਗਾ ਵਤੀਰਾ ਕਰਾਂਗੇ, ਤਾਂ ਕਿ ਜੇਕਰ ਕੋਈ ਤੇਜ਼ਾਬ ਲੈ ਕੇ ਘੁੰਮਦਾ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਸਜ਼ਾ ਮਿਲੇਗੀ।''
ਨਵੇਂ ਕਾਨੂੰਨ ਦਾ ਪ੍ਰਸਤਾਵ ਸ਼ਨੀਵਾਰ ਨੂੰ ਗ੍ਰਹਿ ਦਫਤਰ ਦੇ ਸਲਾਹ-ਮਸ਼ਵਰੇ ਦਸਤਾਵੇਜ਼ ਦੇ ਹਿੱਸੇ ਦੇ ਰੂਪ ਵਿਚ ਜਾਰੀ ਕੀਤਾ ਗਿਆ ਅਤੇ ਇਹ ਇਸ ਸਾਲ ਦੇ ਅਖੀਰ ਤੋਂ ਪ੍ਰਭਾਵੀ ਹੋ ਜਾਵੇਗਾ। ਬ੍ਰਿਟੇਨ ਪੁਲਸ ਨੇ ਨਵੰਬਰ 2016 ਤੋਂ ਲੈ ਕੇ ਇਸ ਸਾਲ ਅਪ੍ਰੈਲ ਦਰਮਿਆਨ ਤੇਜ਼ਾਬ ਵਰਗੇ ਪਦਾਰਥ ਨਾਲ ਹਮਲਾ ਕਰਨ ਦੇ 408 ਮਾਮਲੇ ਦਰਜ ਕੀਤੇ ਹਨ।
ਓਬਾਮਾ ਫਾਊਂਡੇਸ਼ਨ ਦੇ ਸੰਮੇਲਨ 'ਚ ਪ੍ਰਿੰਸ ਹੈਰੀ ਹੋਣਗੇ ਸ਼ਾਮਲ
NEXT STORY