ਕੁਈਨਜ਼ਲੈਂਡ— ਘਰ ਜਾਂ ਬਾਹਰ ਕਿਤੇ ਵੀ ਛੋਟਾ ਜਿਹਾ ਸੱਪ ਦਿਖਾਈ ਦੇਵੇ ਤਾਂ ਅਸੀਂ ਡਰ ਜਾਂਦੇ ਹਾਂ, ਅਜਿਹੇ 'ਚ ਜੇਕਰ ਕਿਸੇ ਨੂੰ ਲੰਬਾ-ਚੌੜਾ ਅਜਗਰ ਦਿਖਾਈ ਦੇਵੇ ਤਾਂ ਉਸ ਦੀ ਹਾਲਤ ਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ। ਆਸਟਰੇਲੀਆ ਦੇ ਕੁਈਨਜ਼ਲੈਂਡ 'ਚ ਇਕ ਸ਼ਾਪਿੰਗ ਮਾਲ ਸੈਂਟਰ 'ਚ ਅਜਿਹਾ ਹੀ ਹੋਇਆ।
ਇੱਥੇ ਸੀਜ਼ਰ ਲਿਫਟ ਵਿਚਕਾਰ ਇਕ ਅਜਗਰ ਲੁਕ ਕੇ ਬੈਠ ਗਿਆ। 7 ਫੁੱਟ ਦੇ ਇਸ ਅਜਗਰ ਨੂੰ ਬਾਹਰ ਕੱਢਣਾ ਬਹੁਤ ਮੁਸ਼ਕਲ ਕੰਮ ਸੀ। ਇਸ ਲਈ ਸੱਪ ਫੜਨ ਵਾਲੇ ਪ੍ਰੋਫੈਸ਼ਨਲ ਵਿਅਕਤੀ ਨੂੰ ਸੱਦਿਆ ਗਿਆ। ਉਸ ਨੇ ਸਿਰਫ ਸਵਾ ਮਿੰਟਾਂ 'ਚ ਹੀ ਇਸ ਅਜਗਰ ਨੂੰ ਕਾਬੂ ਕਰ ਲਿਆ ਅਤੇ ਬੈਗ 'ਚ ਬੰਦ ਕਰ ਲਿਆ। ਇਹ ਘਟਨਾ 15 ਸਤੰਬਰ ਦੀ ਹੈ ਅਤੇ ਹੁਣ ਇਹ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ।
ਸੁਸ਼ਮਾ ਨੇ ਬੰਗਲਾਦੇਸ਼ ਤੇ ਭੂਟਾਨ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
NEXT STORY