ਹਿਊਸਟਨ— ਵਿਗਿਆਨਕਾਂ ਨੇ ਇਕ ਮੁਲਾਇਮ ਤੇ ਖਾਸ ਕਿਸਮ ਦੇ ਕੀੜੇ ਦੇ ਵਾਂਗ ਗਤੀਵਿਧੀ ਕਰ ਸਕਣ ਵਾਲਾ ਰੋਬੋਟ ਵਿਕਸਿਤ ਕਰ ਲਿਆ ਹੈ, ਜੋ ਵਾਤਾਵਰਣ ਦੇ ਅਨੁਕੂਲ ਆਪਣੇ ਆਕਾਰ 'ਚ ਬਦਲਾਅ ਕਰ ਸਕਦਾ ਹੈ। ਇਹ ਰੋਬੋਟ ਤੰਗ ਤੇ ਦੂਰ ਥਾਵਾਂ 'ਚ ਪ੍ਰਵੇਸ਼ ਕਰਕੇ ਭੂਚਾਲ ਜਾਂ ਧਮਾਕੇ ਦੇ ਮਲਬੇ ਹੇਠ ਫਸੇ ਜ਼ਿੰਦਾ ਲੋਕਾਂ ਨੂੰ ਲੱਭ ਸਕਣ 'ਚ ਵੀ ਸਮਰਥ ਹੈ।
ਬੇਹੱਦ ਪਤਲੇ ਤੇ ਆਕਾਰ ਬਦਲਣ ਵਾਲੇ ਸੈਂਸਰਾਂ ਨਾਲ ਬਣਿਆ ਇਹ ਰੋਬੋਟ ਇਲੈਕਟ੍ਰਾਨਿਕ ਤੇ ਤਾਪਮਾਨ ਦੇ ਪ੍ਰਤੀ ਸੰਵੇਦਨਸ਼ੀਲ ਨਕਲੀ ਮਾਂਸਪੇਸ਼ੀਆਂ ਨੂੰ ਚਾਲੂ ਕਰ ਸਕਦਾ ਹੈ, ਜੋ ਵਾਤਾਵਰਣ ਦੇ ਲਿਹਾਜ਼ ਨਾਲ ਖੁਦ ਨੂੰ ਢਾਲ ਲੈਂਦੀਆਂ ਹਨ। ਇਸ ਰੋਬੋਟ ਦੇ ਸੰਭਾਵਿਤ ਪ੍ਰਯੋਗਾਂ 'ਚ ਸਰਜਰੀ ਤੋਂ ਲੈ ਕੇ ਕੁਦਰਤੀ ਆਪਦਾਵਾਂ ਜਾਂ ਜੰਗ ਦੇ ਮੈਦਾਨ 'ਚ ਰਾਹਤ ਤੇ ਬਚਾਅ ਕਾਰਜ ਤੱਕ ਸ਼ਾਮਲ ਹਨ। ਅਮਰੀਕੀ ਯੂਨੀਵਰਸਿਟੀ ਆਫ ਹਿਊਸਟਨ ਦੇ ਅਸਿਸਟੈਂਟ ਪ੍ਰੋਫੈਸਰ ਕੁਨਜਿੰਯਾਗ ਯੂ ਨੇ ਕਿਹਾ ਕਿ ਇਹ ਵਾਤਾਵਰਣ ਦੇ ਬਦਲਾਅ ਨੂੰ ਸਮਝ ਲੈਂਦੇ ਹਨ ਤੇ ਕੰਮ ਦੇ ਅਨੁਰੂਪ ਆਪਣੇ ਆਪ ਨੂੰ ਢਾਲ ਲੈਂਦੇ ਹਨ। ਖੋਜਕਾਰਾਂ ਦਾ ਕਹਿਣਾ ਹੈ ਕਿ ਸਵੈ-ਚਲਿਤ ਹੋਣ ਵਾਲੇ ਕੰਮਾਂ ਤੇ ਹੋਰ ਸਰੀਰਕ ਗਤੀਵਿਧੀਆਂ ਦੇ ਲਈ ਇਹ ਕੋਮਲ ਰੋਬੋਟ ਸਖਤ ਰੋਬੋਟਾਂ ਦੇ ਮੁਕਾਬਲੇ ਬਿਹਤਰ ਹੈ। ਇਹ ਅਧਿਐਨ 'ਐਡਵਾਂਸਡ ਮੈਟੇਰੀਅਲਸ' ਮੈਗੇਜ਼ੀਨ 'ਚ ਪ੍ਰਕਾਸ਼ਿਤ ਹੋਇਆ ਸੀ।
ਸਰਜੀਕਲ ਸਟ੍ਰਾਈਕ 'ਤੇ ਮੋਦੀ ਦੀ ਟਿੱਪਣੀ 'ਗਲਤ ਤੇ ਬੇਬੁਨਿਆਦ' : ਪਾਕਿ
NEXT STORY