ਓਨਟਾਰੀਓ— ਕੈਨੇਡਾ ਦੇ ਓਨਟਾਰੀਓ ਵਿਚ ਸੜਕ ਹਾਦਸਿਆਂ ਵਿਚ ਬੀਤੇ ਸਾਲ ਦੀ ਤੁਲਨਾ ਵਿਚ ਵਾਧਾ ਦਰਜ ਕੀਤਾ ਗਿਆ ਹੈ। ਇਨ੍ਹਾਂ ਹਾਦਸਿਆਂ ਵਿਚ ਸਭ ਤੋਂ ਵੱਡਾ ਕਾਰਨ ਅੰਨ੍ਹੇਵਾਹ ਗੱਡੀਆਂ ਭਜਾਉਣਾ ਹੈ। ਸਾਲ 2017 ਵਿਚ ਹੁਣ ਤੱਕ ਤੇਜ਼ ਰਫਤਾਰ ਵਾਹਨਾਂ ਕਾਰਨ 30 ਮੌਤਾਂ ਹੋ ਚੁੱਕੀਆਂ ਹਨ, ਜਦੋਂ ਕਿ ਸਾਲ 2016 ਦੇ ਪਹਿਲੇ ਅੱਧ ਵਿਚ 16 ਮੌਤਾਂ ਹੋਈਆਂ ਸਨ। ਹੁਣ ਤੱਕ 1400 ਡਰਾਈਵਰਾਂ ਦੇ ਚਲਾਨ ਕੱਟੇ ਜਾ ਚੁੱਕੇ ਹਨ।
ਸੋਮਵਾਰ ਨੂੰ ਓਨਟਾਰੀਓ ਪੁਲਸ ਵੱਲੋਂ ਜਾਰੀ ਕੀਤੀ ਗਈ ਇਸ ਰਿਪੋਰਟ ਮੁਤਾਬਕ ਤੇਜ਼ ਰਫਤਾਰ ਵਾਹਨਾਂ ਕਾਰਨ ਜ਼ਿਆਦਾ ਹਾਦਸੇ ਵਾਪਰਦੇ ਹਨ। ਬੀਤੇ ਸਾਲ ਤੇਜ ਰਫਤਾਰ ਦੇ 2,40,000 ਮਾਮਲੇ ਦਰਜ ਕੀਤੇ ਗਏ ਸਨ। ਅੰਨ੍ਹੇਵਾਹ ਵਾਹਨ ਚਲਾਉਣ ਵਾਲਿਆਂ ਨੂੰ ਛੇ ਮਹੀਨਿਆਂ ਦੀ ਜੇਲ ਦੀ ਸਜ਼ਾ ਅਤੇ 10 ਹਜ਼ਾਰ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਅਤੇ ਅਜਿਹੇ ਡਰਾਈਵਰਾਂ ਦਾ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ। ਸਖਤ ਨਿਯਮਾਂ ਦੇ ਬਾਵਜੂਦ ਲੋਕ ਨਹੀਂ ਸੁਧਰਦੇ। ਦੂਜੇ ਪਾਸੇ 1 ਜੁਲਾਈ ਨੂੰ ਕੈਨੇਡਾ ਡੇਅ ਦੇ ਮੱਦੇਨਜ਼ਰ ਡਰਾਈਵਰਾਂ 'ਤੇ ਸਖਤੀ ਕੀਤੀ ਜਾ ਰਹੀ ਹੈ।
ਨਾਈਟ ਸ਼ਿਫਟ 'ਚ ਕੰਮ ਕਰਨ ਦੇ ਹੁੰਦੇ ਹਨ ਇਹ ਸਾਇਡ ਇਫੈਕਟ
NEXT STORY