ਮੱਕੜੀ ਨੂੰ ਮਾਰਨ ਦੀ ਯੋਜਨਾ ਬਣਾਉਣੀ ਪਈ ਸੱਪ ਨੂੰ ਭਾਰੀ, ਜਾਨ ਤੋਂ ਧੋਣੇ ਪਏ ਹੱਥ (ਦੇਖੋ ਤਸਵੀਰਾਂ)

You Are HereInternational
Friday, February 17, 2017-10:15 AM
ਮੈਲਬੌਰਨ— ਆਸਟਰੇਲੀਆ 'ਚ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ। ਇਸ ਕਾਰਨ ਆਮ ਆਦਮੀ ਤੋਂ ਲੈ ਕੇ ਜਾਨਵਰ ਤੱਕ, ਸਭ ਹਾਲੋਂ-ਬੇਹਾਲ ਹਨ। ਹਰ ਕੋਈ ਠੰਡ ਜਾਂ ਫਿਰ ਠੰਡੀ ਥਾਂ ਭਾਲਦਾ ਹੈ। ਇਸੇ ਭਾਲ 'ਚ ਕਈ ਵਾਰ ਖ਼ਤਰਨਾਕ ਸੱਪ ਰਿਹਾਇਸ਼ੀ ਇਲਾਕਿਆਂ ਵੱਲ ਆ ਜਾਂਦੇ ਹਨ। ਇੱਥੇ ਆਪਣੇ ਆਪਣੇ ਬਚਾਅ 'ਚ ਜਿੱਥੇ ਕਈ ਵਾਰ ਉਹ ਇਨਸਾਨਾਂ ਨੂੰ ਡੰਗ ਮਾਰਦੇ ਹਨ, ਉੱਥੇ ਹੀ ਆਪਣੀ ਭੁੱਖ ਮਿਟਾਉਣ ਲਈ ਉਹ ਆਪਣੇ ਤੋਂ ਛੋਟੇ ਜੀਵਾਂ ਦਾ ਸ਼ਿਕਾਰ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਅਜਿਹੀ ਹੀ ਸੋਚ ਨਾਲ ਬੀਤੇ ਦਿਨੀਂ ਇੱਕ ਸੱਪ ਮੱਕੜੀ ਦਾ ਸ਼ਿਕਾਰ ਕਰਨ ਗਿਆ ਸੀ ਪਰ ਉਹ ਨਹੀਂ ਜਾਣਦਾ ਸੀ ਕਿ ਉਹ ਖੁਦ ਹੀ ਸ਼ਿਕਾਰ ਹੋ ਜਾਵੇਗਾ।
ਦੱਸ ਦਈਏ ਕਿ ਇਹ ਘਟਨਾ ਵਿਕਟੋਰੀਆ ਸੂਬੇ ਦੀ ਇੱਕ ਵਰਕਸ਼ਾਪ 'ਚ ਵਾਪਰੀ। ਸੱਪ ਜਿਵੇਂ ਹੀ ਮੱਕੜੀ ਨੂੰ ਮਾਰਨ ਲਈ ਅੱਗੇ ਵਧਦਾ ਹੈ, ਉਹ ਉਸ ਦੇ ਜਾਲ 'ਚ ਫਸ ਜਾਂਦਾ ਹੈ। ਮੱਕੜੀ ਦਾ ਜਾਲ ਇੰਨਾ ਮਜ਼ਬੂਤ ਹੁੰਦਾ ਹੈ ਕਿ ਸੱਪ ਬਾਹਰ ਨਿਕਲਣ ਲਈ ਤੜਫਦਾ ਹੈ ਪਰ ਉਹ ਬਾਹਰ ਉਹ ਅਸਫ਼ਲ ਰਹਿੰਦਾ ਹੈ। ਇਸ ਦੌਰਾਨ ਮੱਕੜੀ ਜਾਲ ਬੁਣਦੀ ਰਹਿੰਦੀ ਹੈ ਅਤੇ ਸੱਪ ਜਾਲ 'ਚੋਂ ਖੁਦ ਨੂੰ ਬਾਹਰ ਨਹੀਂ ਕੱਢ ਪਾਉਂਦਾ ਅਤੇ ਉਸ ਦੀ ਮੌਤ ਹੋ ਜਾਂਦੀ ਹੈ। ਇਸ ਮੌਕੇ ਵਰਕਸ਼ਾਪ ਦੇ ਅੰਦਰ ਮੌਜੂਦ ਇੱਕ ਵਿਅਕਤੀ ਨੇ ਇਸ ਲੜਾਈ ਦੀ ਵੀਡੀਓ ਬਣਾ ਲਈ ਅਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤਾ। ਹੁਣ ਤੱਕ ਲੱਖਾਂ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.