ਤਿਗੂਸਿਗਲਪਾ— ਹਾਂਡੂਰਸ ਦੇ ਇਕ ਸਟੇਡੀਅਮ 'ਚ ਹੋ ਰਹੇ ਇਕ ਚੈਂਪੀਅਨਸ਼ਿਪ ਫੁੱਟਬਾਲ ਮੈਚ ਦੌਰਾਨ ਭੱਜ-ਦੌੜ ਮੱਚਣ ਨਾਲ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਇਹ ਸਟੇਡੀਅਮ ਸਮਰੱਥਾ ਤੋਂ ਜਿਆਦਾ ਭਰਿਆ ਹੋਇਆ ਸੀ। ਹਸਪਤਾਲ ਦੇ ਬੁਲਾਰੇ ਐੱਮ.ਅੋਸੋਰੀਓ ਨੇ ਐਤਵਾਰ (28 ਮਈ) ਨੂੰ ਕਿਹਾ ਕਿ ਰਾਜਧਾਨੀ ਤਿਗੂਸਿਗਲਪਾ 'ਚ 35,000 ਸੀਟਾਂ ਵਾਲੇ ਨੈਸ਼ਨਲ ਸਟੇਡੀਅਮ ਦੇ ਇਕ ਦਰਵਾਜੇ ਰਾਹੀ ਲੋਕ ਮੈਚ ਦੇਖਣ ਲਈ ਜ਼ਬਰਦਸਤੀ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਭੀੜ 'ਤੇ ਪੁਲਸ ਨੇ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਪਾਣੀ ਸੁੱਟਿਆ। ਉਨ੍ਹਾਂ ਨੇ ਕਿਹਾ ਕਿ ਪੁਲਸ ਦੀ ਪ੍ਰਤੀਕਿਰਿਆ ਤੋਂ ਬਚਣ ਲਈ ਭੱਜ ਰਹੇ ਲੋਕਾਂ ਦੀ ਲਤੜੇ ਜਾਣ ਨਾਲ ਮੌਤ ਹੋ ਗਈ। ਬੁਲਾਰੇ ਨੇ ਕਿਹਾ ਕਿ 2 ਲੋਕਾਂ ਦੀ ਮੌਤ ਸਟੇਡੀਅਮ 'ਚ ਹੋਈ ਜਦਕਿ 2 ਨੇ ਹਸਪਤਾਲ 'ਚ ਦਮ ਤੋੜਿਆ। ਜਦੋਂ ਇਹ ਦੁਰਘਟਨਾ ਹੋਈ, ਉਸ ਸਮੇਂ ਮੈਚ ਚੱਲ ਰਿਹਾ ਸੀ।
'ਦਿਸ਼ਾ' ਵੱਲੋਂ ਕੈਨੇਡਾ ਵਿਚ ਦੂਜੀ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ
NEXT STORY