ਕੁਈਨਜ਼ਲੈਂਡ(ਬਿਊਰੋ)— ਦੁਨੀਆ ਵਿਚ ਕਈ ਅਜਿਹੇ ਕੀੜੇ ਹੁੰਦੇ ਹਨ, ਜਿਨ੍ਹਾਂ ਨੂੰ ਕਦੇ ਅਸੀਂ ਦੇਖਿਆ ਵੀ ਨਹੀਂ ਹੁੰਦਾ ਅਤੇ ਜਦੋਂ ਅਚਾਨਕ ਹੀ ਸਾਹਮਣੇ ਆ ਜਾਂਦੇ ਹਨ ਤਾਂ ਹੋਰ ਕੋਈ ਹੈਰਾਨ ਰਹਿ ਜਾਂਦਾ ਹੈ। ਇਨ੍ਹੀਂ ਦਿਨੀ ਇਕ ਅਜੀਬ ਕੀੜੇ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ਇਸ ਕੀੜੇ ਨੂੰ ਦੇਖ ਕੇ ਤੁਸੀਂ ਸੋਚਣ 'ਤੇ ਮਜ਼ਬੂਰ ਹੋ ਜਾਓਗੇ ਕਿ ਕੀ ਦੁਨੀਆ ਵਿਚ ਅਜਿਹਾ ਵੀ ਕੋਈ ਕੀੜਾ ਹੋ ਸਕਦਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਈ ਤਰ੍ਹਾਂ ਦੇ ਕਿਆਸ ਵੀ ਲਾਗਏ ਜਾ ਰਹੇ ਹਨ। ਕੁਝ ਲੋਕ ਇਸ ਨੂੰ ਐਨੀਮੇਟੇਡ ਕੀੜਾ ਦੱਸ ਰਹੇ ਹਨ ਤਾਂ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਇਹ ਕਿਸੇ ਯੁ. ਐਫ .ਓ ਤੋਂ ਆਇਆ ਹੋਇਆ ਕੀੜਾ ਹੈ। ਹਲਕੇ ਨਾਰੰਗੀ ਰੰਗ ਦੇ ਇਸ ਕੀੜੇ ਦੇ 2 ਖੰਭ ਹਨ ਅਤੇ 4 ਹੱਥ-ਪੈਰ ਨਿਕਲੇ ਹੋਏ ਹਨ। ਇਹ ਦੇਖਣ ਵਿਚ ਬਹੁਤ ਹੀ ਅਜੀਬ ਖਤਰਨਾਕ ਲੱਗ ਰਿਹਾ ਹੈ।
ਕੁੱਝ ਮੀਡੀਆ ਰਿਪੋਰਟਸ ਮੁਤਾਬਕ ਇਹ ਕ੍ਰਿਏਟੋਨੋਟੋਸ ਗੈਂਗਿਸ ਨਾਮਕ ਇਕ ਕੀਟ ਹੈ। ਇਹ ਦੱਖਣੀ ਪੂਰਬੀ ਏਸ਼ੀਆ ਆਸਟੇਲੀਆ ਵਿਚ ਪਾਇਆ ਜਾਣ ਵਾਲਾ ਆਰਕਟਿਨੀ ਪ੍ਰਜਾਤੀ ਦਾ ਕੀੜਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕੀੜੇ ਜ਼ਿਆਦਾਤਰ ਪੱਛਮੀ ਆਸਟ੍ਰੇਲੀਆ, ਉਤਰੀ ਖੇਤਰ ਕੁਈਨਜ਼ਲੈਂਡ ਦੇ ਹਿੱਸਿਆਂ ਵਿਚ ਪਾਏ ਜਾਂਦੇ ਹਨ। ਇਹ ਕੀੜਾ ਕਈ ਤਰ੍ਹਾਂ ਦੇ ਰੰਗਾਂ ਵਿਚ ਪਾਇਆ ਜਾਂਦਾ ਹੈ। ਚਿੱਟੇ, ਕਾਲੇ, ਲਾਲ, ਪੀਲੇ ਰੰਗ ਦੇ ਸਰੀਰ ਵਿਚ ਇਨ੍ਹਾਂ ਕੀੜਿਆਂ ਨੂੰ ਦੇਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੰਡੋਨੀਸ਼ੀਆ ਦੇ ਇਕ ਫੇਸਬੁੱਕ ਯੂਜ਼ਰ ਨੇ ਜਦੋਂ ਇਸ ਕੀੜੇ ਨੂੰ ਦੇਖਿਆ ਤਾਂ ਉਸ ਨੇ ਤੁਰੰਤ ਇਸ ਦੀ ਵੀਡੀਓ ਬਣਾ ਕੇ ਫੇਸਬੁੱਕ 'ਤੇ ਸ਼ੇਅਰ ਕਰ ਦਿੱਤੀ।
Posted by Gandik on Thursday, October 19, 2017
ਜੱਜ ਦੇ ਸਜ਼ਾ ਸੁਣਾਉਣ ਤੋਂ ਬਾਅਦ ਉੱਚੀ-ਉੱਚੀ ਰੋਣ ਲੱਗੀ ਅਰਬਪਤੀ ਬਿਜ਼ਨੈਸਮੈਨ ਦੀ ਬੇਟੀ
NEXT STORY