ਵੈਨਕੂਵਰ— ਉੱਤਰੀ ਸਰੀ ਵਿਚ ਵੀਰਵਾਰ ਨੂੰ ਬੰਦੂਕ ਸਮੇਤ ਇਕ ਵਿਅਕਤੀ ਨੂੰ ਦੇਖੇ ਜਾਣ ਤੋਂ ਬਾਅਦ ਪੁਲਸ ਨੇ ਉੱਥੇ ਸਥਿਤ ਸਕੈਂਡਰੀ ਸਕੂਲ ਨੂੰ ਬੰਦ ਕਰ ਦਿੱਤਾ, ਜਿਸ ਨੂੰ ਬਾਅਦ ਵਿਚ ਖੋਲ੍ਹ ਦਿੱਤਾ ਗਿਆ। ਪੁਲਸ ਮੁਤਾਬਕ ਉਨ੍ਹਾਂ ਨੂੰ ਸਕੂਲ ਵਾਲੀ ਰੋਡ 'ਤੇ ਇਕ ਘਰ ਵਿਚ ਬੰਦੂਕ ਸਮੇਤ ਇਕ ਸ਼ੱਕੀ ਵਿਅਕਤੀ ਦੇ ਹੋਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਣ ਤੋਂ ਬਾਅਦ ਸਕੂਲ ਨੂੰ ਬੰਦ ਕਰਵਾ ਦਿੱਤਾ ਗਿਆ। ਹਾਲਾਂਕਿ ਸਕੂਲ ਵਿਚ ਉਸ ਸਮੇਂ ਛੁੱਟੀ ਹੋ ਚੁੱਕੀ ਸੀ ਪਰ ਕੁਝ ਵਿਦਿਆਰਥੀ ਅਜੇ ਵੀ ਸਕੂਲ ਵਿਚ ਮੌਜੂਦ ਸਨ। ਪੁਲਸ ਨੇ ਦੱਸਿਆ ਕਿ ਉਕਤ ਘਰ 'ਚੋਂ ਕਈ ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਬੱਕਰੀ ਨੇ ਦਿੱਤਾ ਇਨਸਾਨੀ ਸ਼ਕਲ ਵਾਲੇ ਬੱਚੇ ਨੂੰ ਜਨਮ, ਦੇਖ ਹਰ ਕੋਈ ਹੋਇਆ ਹੈਰਾਨ
NEXT STORY