ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਸਥਿਤ ਕਰੋੜਾਂ ਡਾਲਰ ਦੇ ਘਰ ਨੂੰ ਅੱਗ ਲੱਗ ਗਈ। ਖੁਸ਼ਕਿਸਮਤੀ ਨਾਲ ਘਰ 'ਚ ਰਹਿੰਦੇ 5 ਪਰਿਵਾਰਕ ਮੈਂਬਰ ਬਚ ਗਏ। ਅੱਗ ਲੱਗਣ ਦੀ ਇਹ ਘਟਨਾ ਪੱਛਮੀ ਸਿਡਨੀ ਦੇ ਸਟਰੈਥਫੀਲਡ 'ਚ ਨਿਊਟਾਊਨ ਸਟਰੀਟ ਸਥਿਤ ਘਰ ਨੂੰ ਤੜਕਸਾਰ 5.00 ਵਜੇ ਲੱਗੀ। ਨਿਊ ਸਾਊਥ ਵੇਲਜ਼ ਫਾਇਰ ਫਾਈਟਰਜ਼ ਅਤੇ ਬਚਾਅ ਅਧਿਕਾਰੀਆਂ ਨੂੰ ਫੋਨ 'ਤੇ ਘਰ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ।
ਘਰ 'ਚ ਰਹਿੰਦੇ 5 ਲੋਕ ਉੱਪਰਲੀ ਮੰਜ਼ਲ 'ਚ ਸੁੱਤੇ ਹੋਏ ਸਨ ਜਦੋਂ ਫਾਇਰ ਅਲਾਰਮ ਵੱਜਾ ਤਾਂ ਉਹ ਉੱਠ ਗਏ। ਘਰ 'ਚ ਰਹਿੰਦੇ 4 ਲੋਕ ਕਿਸੇ ਤਰ੍ਹਾਂ ਘਰ ਦੇ ਮੇਨ ਦਰਵਾਜ਼ੇ ਤੋਂ ਬਾਹਰ ਨਿਕਲ ਗਏ ਪਰ 5ਵਾਂ ਮੈਂਬਰ 13 ਸਾਲਾ ਲੜਕੀ ਨੇ ਘਰ ਦੀ ਬਾਲਕਨੀ 'ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਘਟਨਾ ਵਾਲੀ ਥਾਂ 'ਤੇ ਪੁੱਜੇ ਐਂਬੂਲੈਂਸ ਅਧਿਕਾਰੀ ਨੇ ਕਿਹਾ ਕਿ ਲੜਕੀ ਠੀਕ ਹੈ ਪਰ ਉਹ ਮਾਮੂਲੀ ਰੂਪ ਨਾਲ ਜ਼ਖਮੀ ਹੋਈ ਹੈ। ਫਾਇਰ ਫਾਈਟਰਜ਼ ਅਤੇ ਪੁਲਸ ਅਧਿਕਾਰੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਇਕ ਗੁਆਂਢੀ ਨੇ ਦੱਸਿਆ ਕਿ ਘਰ 'ਚੋਂ ਕਾਲਾ ਧੂੰਆਂ ਨਿਕਲਦਾ ਨਜ਼ਰ ਆਇਆ। ਅੱਗ ਲੱਗਣ ਦੇ ਕੁਝ ਹੀ ਮਿੰਟਾਂ ਬਾਅਦ 6 ਫਾਇਰ ਫਾਈਟਰ ਟਰੱਕ ਘਟਨਾ ਵਾਲੀ ਥਾਂ 'ਤੇ ਪੁੱਜੇ ਅਤੇ ਅੱਗ 'ਤੇ ਕਾਬੂ ਪਾਇਆ। ਅੱਗ ਕਾਰਨ ਦੋ ਮੰਜ਼ਲਾਂ ਇਮਾਰਤ ਦੀ ਛੱਤ ਪੂਰੀ ਤਰ੍ਹਾਂ ਨੁਕਸਾਨੀ ਗਈ।
ਪੂਰਬੀ ਅਫਗਾਨਿਸਤਾਨ 'ਚ ਤਾਲਿਬਾਨ ਦੇ ਹਮਲੇ 'ਚ 14 ਪੁਲਸ ਅਧਿਕਾਰੀਆਂ ਦੀ ਮੌਤ
NEXT STORY