ਸਿਡਨੀ— ਕਹਿੰਦੇ ਨੇ ਮਾਂਵਾਂ ਨੂੰ ਆਪਣੇ ਪੁੱਤ ਜਾਨ ਤੋਂ ਵੀ ਵਧ ਪਿਆਰੇ ਹੁੰਦੇ ਹਨ ਪਰ ਦੁਨੀਆ 'ਚ ਕਈ ਅਜਿਹੇ ਪੁੱਤ ਵੀ ਹਨ, ਜੋ ਕਿ ਮਾਂ ਦੀ ਮਮਤਾ ਨੂੰ ਭੁੱਲ ਜਾਂਦੇ ਹਨ। ਆਸਟਰੇਲੀਆ ਦੇ ਸਿਡਨੀ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਪੜ੍ਹ ਕੇ ਤੁਸੀਂ ਵੀ ਕਹੋਗੇ ਕਿ ਅਜਿਹੇ ਪੁੱਤ ਨਾ ਜੰਮਣ। ਐਤਵਾਰ ਨੂੰ 'ਮਦਰਜ਼ ਡੇਅ' ਵਾਲੇ ਦਿਨ ਜਿੱਥੇ ਹਰ ਕੋਈ ਮਦਰਜ਼ ਡੇਅ ਮਨਾ ਰਿਹਾ ਸੀ, ਉੱਥੇ ਹੀ ਸਿਡਨੀ 'ਚ ਇਕ ਪੁੱਤ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ। ਨਿਊ ਸਾਊਥ ਵੇਲਜ਼ ਦੀ ਪੁਲਸ ਨੇ ਦੱਸਿਆ ਕਿ 55 ਸਾਲਾ ਲਿਯਾਡਾ ਕੋਨੋਰਸ ਦਾ ਕਤਲ ਉਸ ਦੇ 28 ਸਾਲਾ ਛੋਟੇ ਪੁੱਤਰ ਨਾਥਨ ਕੋਨੋਰਸ ਨੇ ਐਤਵਾਰ ਦੀ ਰਾਤ ਨੂੰ ਕੀਤਾ।
ਸੋਮਵਾਰ ਦੀ ਸਵੇਰ ਨੂੰ ਜਦੋਂ ਕੋਨੋਰਸ ਦੇ ਦੂਜੇ ਪੁੱਤਰ ਨੇ ਮਾਂ ਦੀ ਖੂਨ ਨਾਲ ਲਹੂ-ਲੁਹਾਨ ਲਾਸ਼ ਦੇਖੀ ਤਾਂ ਉਹ ਹੈਰਾਨ ਰਹਿ ਗਿਆ। ਉਸ ਨੇ ਘਰ 'ਚ ਰੌਲਾ ਪਾ ਦਿੱਤਾ ਅਤੇ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ। ਪੁਲਸ ਮੌਕੇ 'ਤੇ ਆਈ ਅਤੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲਿਆ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਛੋਟਾ ਪੁੱਤ ਨਾਰਥ ਗਾਇਬ ਮਿਲਿਆ। ਪੁਲਸ ਹਰਕਤ 'ਚ ਆਈ ਅਤੇ ਨਾਰਥ ਦੀ ਭਾਲ ਸ਼ੁਰੂ ਕੀਤੀ। ਪੁਲਸ ਨੇ ਨਾਰਥ ਨੂੰ ਸੈਂਟ ਪੀਟਰਸ ਵਿਖੇ ਪ੍ਰਿੰਸ ਹਾਈਵੇਅ 'ਤੇ ਆਪਣੀ ਮਾਂ ਦੀ ਕਾਰ 'ਚ ਡਰਾਈਵ ਕਰਦੇ ਹੋਏ ਗ੍ਰਿਫਤਾਰ ਕੀਤਾ। ਪੁਲਸ ਨੇ ਕਿਹਾ ਕਿ ਕਾਰ 'ਚੋਂ ਤੀਰ ਕਮਾਨ ਅਤੇ ਹੋਰ ਚੀਜ਼ਾਂ ਮਿਲੀਆਂ।
ਪੁਲਸ ਨੇ ਨਾਰਥ 'ਤੇ ਮਾਂ ਕੋਨੋਰਸ ਦੇ ਕਤਲ ਦੇ ਦੋਸ਼ ਲਾਏ ਹਨ ਅਤੇ ਉਸ ਤੋਂ ਪੁੱਛ-ਗਿੱਛ ਕੀਤੀ ਗਈ ਹੈ। ਮੰਗਲਵਾਰ ਨੂੰ ਉਸ ਨੂੰ ਸਥਾਨਕ ਕੋਰਟ 'ਚ ਪੇਸ਼ ਕੀਤਾ ਗਿਆ। ਕੋਰਟ 'ਚ ਉਹ ਕੁਝ ਨਹੀਂ ਬੋਲਿਆ ਅਤੇ ਫਰਸ਼ ਵੱਲ ਦੇਖਦਾ ਰਿਹਾ। ਉਹ ਇੰਝ ਦਿੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਵੇਂ ਉਹ ਭਾਵੁਕ ਹੋ ਗਿਆ ਹੋਵੇ। ਉਸ ਦੇ ਵੱਡੇ ਭਰਾ ਨੇ ਕਿਹਾ ਕਿ ਉਹ ਬਹੁਤ ਦੁਖੀ ਹੈ ਅਤੇ ਉਹ ਪੁਲਸ ਦੀ ਜਾਂਚ 'ਚ ਮਦਦ ਕਰ ਰਿਹਾ ਹੈ। ਕੋਰਟ ਨੇ ਨਾਰਥ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਸਿਡਨੀ ਦੀ ਸੈਂਟਰਲ ਲੋਕਲ ਸਥਾਨਕ ਕੋਰਟ 'ਚ 11 ਜੁਲਾਈ ਨੂੰ ਵੀਡੀਓ ਲਿੰਕ ਜ਼ਰੀਏ ਹੋਵੇਗੀ।
ਕੈਨੇਡਾ 'ਚ ਹਵਾਈ ਸਫਰ ਕਰਨ ਵਾਲਿਆਂ ਲਈ ਖੁਸ਼ਖਬਰੀ!
NEXT STORY