ਸਿਡਨੀ/ਟੋਰਾਂਟੋ— ਆਸਟ੍ਰੇਲੀਆ ਦੇ ਸਿਡਨੀ 'ਚ ਬੀਤੀ 31 ਦਸੰਬਰ ਨੂੰ ਇਕ ਸਮੁੰਦਰੀ ਜਹਾਜ਼ ਹਾਦਸੇ 'ਚ ਮਾਰੇ ਗਏ ਕੈਨੇਡੀਅਨ ਪਾਇਲਟ ਗਰੇਥ ਮੋਰਗਨ ਨੂੰ ਉਸ ਦੇ ਮਾਪਿਆਂ ਨੇ ਭਿੱਜੀਆਂ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ ਗਈ। ਨਿਊ ਸਾਊਥ ਵੇਲਜ਼ ਦੇ ਵੇਵਰੀ ਵਿਖੇ ਜੁਬਲੀ ਚਰਚ 'ਚ ਮੋਰਗਨ ਨੂੰ ਸ਼ਰਧਾਂਜਲੀ ਦੇਣ ਲਈ 200 ਦੇ ਕਰੀਬ ਲੋਕ ਪੁੱਜੇ। ਮੋਰਗਨ ਦੇ ਪਿਤਾ ਨੇ ਆਪਣੇ ਪੁੱਤਰ ਮੋਰਗਨ ਦੀ ਜ਼ਿੰਦਗੀ 'ਤੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਦੇ ਸਫਰ ਦੀ ਦਸਤਾਵੇਜ਼ੀ ਤਿਆਰ ਕੀਤੀ ਅਤੇ ਸਲਾਈਡ ਸ਼ੋਅ ਜ਼ਰੀਏ ਉਸ ਨੂੰ ਚਲਾਇਆ। ਇਸ 'ਚ ਸਿਡਨੀ ਅਤੇ ਕੈਨੇਡਾ 'ਚ ਉਸ ਦੀ ਜ਼ਿੰਦਗੀ ਅਤੇ ਪਾਇਲਟ ਵਜੋਂ ਉਸ ਦੇ ਕਰੀਅਰ ਨੂੰ ਦਿਖਾਇਆ ਗਿਆ।
ਪਿਤਾ ਨੇ ਕਿਹਾ ਕਿ ਜਦੋਂ ਅਸੀਂ ਉਸ ਦਾ ਅੰਤਿਮ ਸਸਕਾਰ ਕੀਤਾ ਸੀ ਤਾਂ ਸਾਨੂੰ ਉਦੋਂ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਮੋਰਗਨ ਹੁਣ ਨਹੀਂ ਰਿਹਾ। ਉਹ ਹੁਣ ਵੀ ਸਾਡੀਆਂ ਅੱਖਾਂ ਸਾਹਮਣੇ ਹੈ। ਸਾਨੂੰ ਆਪਣੇ ਪੁੱਤ ਦੇ ਚੱਲੇ ਜਾਣ ਦਾ ਡੂੰਘਾ ਦੁੱਖ ਹੈ। ਓਧਰ ਮੋਰਗਨ ਦੀ ਮਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਕਿਹਾ, ''ਮੇਰੇ ਕੋਲ ਉੱਚਿਤ ਸ਼ਬਦ ਨਹੀਂ ਹਨ ਮੋਰਗਨ ਬਾਰੇ ਕੁਝ ਕਹਿਣ ਨੂੰ। ਮੋਰਗਨ ਦੀ ਗਰਮਾਹਟ ਭਰੀ ਮੁਸਕਾਨ ਅਤੇ ਉਸ ਦੀਆਂ ਅੱਖਾਂ ਦਾ ਸਪੱਸ਼ਟ ਨੀਲਾਪਣ ਦਾ ਵਰਣਨ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ।''
ਦੱਸਣਯੋਗ ਹੈ ਕਿ 44 ਸਾਲਾ ਕੈਨੇਡੀਅਨ ਪਾਇਲਟ ਗਰੇਥ ਮੋਰਗਨ ਸਿਡਨੀ 'ਚ ਨਵੇਂ ਸਾਲ ਤੋਂ ਇਕ ਦਿਨ ਪਹਿਲਾਂ ਹਾਦਸੇ ਦੇ ਸ਼ਿਕਾਰ ਹੋਏ ਸਮੁੰਦਰੀ ਜਹਾਜ਼ 'ਚ ਮੌਤ ਹੋ ਗਈ ਸੀ। ਮੋਰਗਨ ਮੂਲ ਰੂਪ ਤੋਂ ਕੈਨੇਡਾ ਦਾ ਰਹਿਣ ਵਾਲਾ ਸੀ। ਇਹ ਜਹਾਜ਼ ਹਾਦਸਾ ਸਿਡਨੀ ਦੇ ਹਾਕਸਬਰੀ 'ਚ ਵਾਪਰਿਆ ਸੀ, ਜਿਸ 'ਚ 6 ਬ੍ਰਿਟੇਨ ਦੇ ਨਾਗਰਿਕਾਂ ਦੀ ਮੌਤ ਹੋ ਗਈ ਸੀ, ਜੋ ਕਿ ਇਕੋ ਪਰਿਵਾਰ ਨਾਲ ਸੰਬੰਧ ਰੱਖਦੇ ਸਨ।
ਕੈਲਗਰੀ 'ਚ ਸੜਕ ਹਾਦਸੇ ਦੌਰਾਨ ਮਰਨ ਵਾਲੀ ਕੁੜੀ ਦੀ ਹੋਈ ਪਛਾਣ
NEXT STORY