ਗੈਂਗ ਰੇਪ ਤੋਂ ਬਾਅਦ ਲੜਕੀ ਨੇ ਕਰ ਲਈ ਸੀ ਖੁਦਕੁਸ਼ੀ, ਮਾਂ ਨੇ ਫੇਸਬੁੱਕ 'ਤੇ ਬਿਆਨ ਕੀਤਾ ਦਰਦ (ਦੇਖੋ ਤਸਵੀਰਾਂ)

You Are HereInternational
Friday, February 17, 2017-4:07 PM
ਮੈਲਬੌਰਨ— ਔਰਤਾਂ ਨਾਲ ਜੁੜੇ ਜਿਨਸੀ ਸ਼ੋਸ਼ਣ ਦੇ ਕਈ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ, ਜਿਨ੍ਹਾਂ 'ਚ ਕਈਆਂ ਨੂੰ ਇਨਸਾਫ ਨਹੀਂ ਮਿਲਦਾ। ਅਜਿਹਾ ਹੀ ਇੱਕ ਮਾਮਲਾ ਇੱਕ ਸਕੂਲੀ ਵਿਦਿਆਰਥਣ ਨਾਲ ਸੰਬੰਧਤ ਸਾਹਮਣੇ ਆਇਆ ਹੈ। ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਦੀ ਰਹਿਣ ਵਾਲੀ 15 ਸਾਲਾ ਕਾਸੀਡੀ ਨਾਲ 13 ਸਾਲ ਦੀ ਉਮਰ 'ਚ ਸਕੂਲੀ ਵਿਦਿਆਰਥੀਆਂ ਨੇ ਸਮੂਹਿਕ ਰੇਪ ਕੀਤਾ ਸੀ। ਇਸ ਪਿੱਛੋਂ ਕਾਸੀਡੀ ਨੇ ਖੁਦਕੁਸ਼ੀ ਕਰ ਲਈ।
ਮੌਤ ਤੋਂ ਪਹਿਲਾਂ ਉਸ ਨੇ ਆਪਣੀ ਮਾਂ ਲਈ ਇੱਕ ਚਿੱਠੀ ਲਿਖੀ ਸੀ, ਜਿਸ 'ਚ ਉਸ ਨੇ ਸਕੂਲ 'ਚ ਪੜ੍ਹਨ ਵਾਲੇ ਦੂਜੇ ਬੱਚਿਆਂ ਨੂੰ ਚਿਤਾਵਨੀ ਦਿੱਤੀ ਸੀ। ਚਿੱਠੀ 'ਚ ਉਸ ਨੇ ਲਿਖਿਆ, ''ਮੇਰਾ ਨਾਮ ਕਾਸੀਡੀ ਟਰੇਵਾਨ ਹੈ। ਮੇਰਾ ਰੇਪ ਕੀਤਾ ਗਿਆ। ਮੈਂ ਇੱਕ ਸਕੂਲ ਦੀ ਵਿਦਿਆਰਥਣ ਸੀ। ਮੇਰਾ ਰੇਪ ਜਿਨ੍ਹਾਂ ਵਿਦਿਆਰਥੀਆਂ ਨੇ ਕੀਤਾ, ਉਹ ਅੱਜ ਵੀ ਉਸ ਸਕੂਲ 'ਚ ਪੜ੍ਹ ਰਹੇ ਹਨ। ਮੇਰਾ ਇਰਾਦਾ ਦੂਜੇ ਬੱਚਿਆਂ ਦੇ ਮਾਤਾ-ਪਿਤਾ ਨੂੰ ਸੁਚੇਤ ਕਰਨਾ ਹੈ, ਕਿਉਂਕਿ ਜੋ ਮੇਰੇ ਨਾਲ ਹੋਇਆ, ਉਹ ਤੁਹਾਡੇ ਬੱਚਿਆਂ ਨਾਲ ਵੀ ਹੋ ਸਕਦਾ ਹੈ ਜਾਂ ਰੇਪ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਜੇਕਰ ਕੋਈ ਵੀ ਇਸ ਤਰ੍ਹਾਂ ਦੀ ਹਰਕਤ ਕਰਦਾ ਹੈ ਤਾਂ ਤੁਹਾਨੂੰ ਲੜਨਾ ਚਾਹੀਦਾ ਹੈ। ਜੇਕਰ ਤੁਸੀਂ ਨਹੀਂ ਲੜੋਗੇ ਤਾਂ ਤੁਸੀਂ ਪੂਰੀ ਜ਼ਿੰਦਗੀ ਅਫਸੋਸ ਕਰੋਗੇ। ਜਿਵੇਂ ਮੈਂ ਕਰ ਰਹੀ ਹਾਂ।'' ਇਸ ਘਟਨਾ ਤੋਂ ਬਾਅਦ ਪੁਲਸ ਨੂੰ ਸੂਚਨਾ ਵੀ ਦਿੱਤੀ ਗਈ ਸੀ।
ਉੱਧਰ ਕਾਸੀਡੀ ਦੀ ਮੌਤ ਤੋਂ ਬਾਅਦ ਅਜੇ ਤੱਕ ਉਸ ਦੀ ਮਾਂ ਲਿੰਡਾ ਡੂੰਘੇ ਸਦਮੇ 'ਚ ਹੈ। ਉਸ ਲਈ ਇਸ ਗੱਲ 'ਤੇ ਯਕੀਨ ਕਰ ਸਕਣਾ ਵੀ ਕਾਫੀ ਮੁਸ਼ਕਲ ਹੈ ਕਿ ਉਸ ਦੀ ਧੀ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੀ ਹੈ। ਉਸ ਦੀ ਮਾਂ ਨੇ ਫੇਸਬੁੱਕ 'ਤੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ, ''ਮੈਨੂੰ ਇਹ ਚਿੱਠੀ ਉਸ ਦੀ ਮੌਤ ਤੋਂ ਬਾਅਦ ਮਿਲੀ। ਉਨ੍ਹਾਂ ਰਾਕਸ਼ਾਂ ਨੇ ਮੇਰੀ ਧੀ ਨੂੰ ਮਾਰ ਦਿੱਤਾ।'' ਇੰਨਾ ਹੀ ਨਹੀਂ ਉਸ ਨੇ ਆਪਣੀ ਧੀ ਦੀ ਯਾਦ 'ਚ ਫੇਸਬੁੱਕ 'ਤੇ 'ਬੁੱਲੀਫਾਇੰਗ ਕਿਲਡ ਮਾਈ ਚਾਈਲਡ' ਨਾਮੀ ਪੇਜ਼ ਵੀ ਬਣਾਇਆ ਹੈ। ਹੁਣ ਤੱਕ 1800 ਤੋਂ ਵਧੇਰੇ ਲੋਕ ਇਸ ਪੇਜ਼ ਨੂੰ ਲਾਈਕ ਕਰ ਚੁੱਕੇ ਹਨ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.