ਸਿਡਨੀ— ਆਸਟਰੇਲੀਆ ਦੇ ਸਿਡਨੀ 'ਚ ਪਿਛਲੇ ਤਿੰਨ ਦਿਨਾਂ ਤੋਂ ਇਕ ਨਾਬਾਲਗ ਲੜਕੀ ਲਾਪਤਾ ਹੈ। 16 ਸਾਲਾ ਜ਼ੋ ਇਰਵਿਨ ਨਾਂ ਦੀ ਲੜਕੀ ਬੀਤੇ ਸ਼ੁੱਕਰਵਾਰ ਦੀ ਦੁਪਹਿਰ ਤੋਂ ਲਾਪਤਾ ਹੈ। ਉਸ ਨੇ ਆਪਣੀ ਮਾਂ ਨਾਲ ਸ਼ੁੱਕਰਵਾਰ ਦੀ ਦੁਪਹਿਰ ਨੂੰ ਤਕਰੀਬਨ 2.30 ਵਜੇ ਦੇ ਕਰੀਬ ਫੋਨ 'ਤੇ ਗੱਲ ਕੀਤੀ ਸੀ, ਉਸ ਤੋਂ ਬਾਅਦ ਉਸ ਦਾ ਕੋਈ ਅਤਾ-ਪਤਾ ਨਹੀਂ ਹੈ।
ਇਰਵਿਨ ਦੇ ਮਾਪੇ ਆਪਣੀ ਧੀ ਇਰਵਿਨ ਦੇ ਲਾਪਤਾ ਹੋਣ ਕਾਰਨ ਪਰੇਸ਼ਾਨ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਧੀ ਘਰ ਵਾਪਸ ਪਰਤ ਆਵੇਗੀ। ਇਹ ਮੰਨਿਆ ਜਾ ਰਿਹਾ ਹੈ ਕਿ ਇਰਵਿਨ ਨਿਊ ਸਾਊਥ ਵੇਲਜ਼ ਸਥਿਤ ਬੋਂਡੀ ਬੀਚ 'ਤੇ ਕਿਸੇ ਅਣਪਛਾਤੇ ਵਿਅਕਤੀ ਨੂੰ ਮਿਲ ਗਈ ਸੀ। ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਉਸ ਨਾਲ ਗੱਲ ਨਹੀਂ ਕੀਤੀ ਅਤੇ ਉਸ ਲਈ ਚਿੰਤਤ ਹਨ। ਜ਼ੋ ਇਰਵਿਨ ਜੋ ਕਿ ਸੈਂਟ ਪੀਟਰਸ ਤੋਂ ਹੈ, ਉਸ ਦਾ ਰੰਗ ਗੋਰਾ ਅਤੇ ਵਾਲ ਲੰਬੇ ਅਤੇ ਭੂਰੇ ਰੰਗ ਦੇ ਹਨ। ਇਰਵਿਨ ਦੇ ਪਰਿਵਾਰ ਨੇ ਆਪਣੀ ਧੀ ਦੀ ਭਾਲ ਲਈ ਨਿਊ ਸਾਊਥ ਵੇਲਜ਼ ਪੁਲਸ ਦੀ ਮਦਦ ਲਈ ਹੈ। ਪੁਲਸ ਨੇ ਲੜਕੀ ਦੀ ਭਾਲ ਲਈ ਲੋਕਾਂ ਕੋਲੋਂ ਮਦਦ ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਜਿਸ ਕਿਸੇ ਨੂੰ ਵੀ ਲੜਕੀ ਬਾਰੇ ਸੂਚਨਾ ਮਿਲੇ ਉਹ ਪੁਲਸ ਨਾਲ ਸੰਪਰਕ ਕਰਨ।
ਦੁਨੀਆ ਦਾ 8ਵਾਂ ਅਜੂਬਾ ਹੈ ਇਹ ਬੱਚਾ, ਪੈਦਾ ਹੁੰਦੇ ਹੀ ਲੱਗਾ ਤੁਰਨ (ਵੀਡੀਓ)
NEXT STORY