ਸਿਡਨੀ (ਬਿਊਰੋ)— ਬੀਤੇ ਮਹੀਨੇ ਆਸਟ੍ਰੇਲੀਆ ਵਿਚ ਤਾਪਮਾਨ ਬਹੁਤ ਜ਼ਿਆਦਾ ਵੱਧ ਗਿਆ ਸੀ। ਹੁਣ ਪੱਛਮੀ ਆਸਟ੍ਰੇਲੀਆ ਵਿਚ ਮੀਂਹ ਪੈਣ ਕਾਰਨ ਇਸ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ ਪਰ ਨਾਲ ਹੀ ਲੋਕਾਂ ਦੀਆਂ ਮੁਸ਼ਕਲਾਂ ਵੀ ਵਧੀਆਂ ਹਨ। ਪੱਛਮੀ ਆਸਟ੍ਰੇਲੀਆ ਦੇ ਬਰੋਮ ਵਿਚ ਬੀਤੇ ਦੋ ਦਹਾਕਿਆਂ ਤੋਂ ਸਭ ਤੋਂ ਜ਼ਿਆਦਾ ਮੀਂਹ ਪਿਆ ਹੈ । ਬੀਤੇ 24 ਘੰਟਿਆਂ ਵਿਚ ਇੱਥੇ 412 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ, ਜੋ ਕਿ ਆਮਤੌਰ 'ਤੇ ਜਨਵਰੀ ਮਹੀਨੇ ਵਿਚ ਪੈਣ ਵਾਲੇ ਮੀਂਹ ਤੋਂ ਦੁਗਣਾ ਹੈ। ਇਸ ਤੋਂ ਪਹਿਲਾਂ ਸਾਲ 1997 ਵਿਚ ਇੱਥੇ ਇੰਨਾ ਮੀਂਹ ਪਿਆ ਸੀ। ਕਿਮਬਰਲੀ ਖੇਤਰ ਦੇ ਤੱਟ 'ਤੇ ਪੱਛਮੀ ਰੋਬਕ ਵਿਚ 449 ਮਿਲੀਮੀਟਰ ਮੀਂਹ ਪਿਆ। ਭਾਰੀ ਮੀਂਹ ਕਾਰਨ ਇੱਥੇ ਸੜਕਾਂ ਨਦੀਆਂ ਵਿਚ ਤਬਦੀਲ ਹੋ ਗਈਆਂ ਹਨ ਅਤੇ ਇਲਾਕੇ ਦਾ ਦੂਜੇ ਹਿੱਸਿਆਂ ਨਾਲ ਸੰਪਰਕ ਟੁੱਟ ਗਿਆ ਹੈ। ਗ੍ਰੇਟ ਉੱਤਰੀ ਹਾਈਵੇਅ ਸੈਨਡਫਾਇਰ ਤੋਂ ਹਾਲਸ ਕ੍ਰੀਕ ਤੱਕ ਬੰਦ ਹੋ ਗਿਆ ਹੈ। ਤੇਜ਼ ਹਵਾਵਾਂ ਚੱਲਣ ਕਾਰਨ ਇਲਾਕੇ ਵਿਚ ਬਹੁਤ ਨੁਕਸਾਨ ਹੋਇਆ ਹੈ। ਇਲਾਕੇ ਵਿਚ ਚਾਰੇ ਪਾਸੇ ਰੁੱਖ ਟੁੱਟ ਕੇ ਡਿੱਗੇ ਹੋਏ ਹਨ। ਬਰੋਮ ਪੋਰਟ 'ਤੇ 111 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਜਦਕਿ ਬਰੋਮ ਹਵਾਈ ਅੱਡੇ 'ਤੇ 104 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾਵਾਂ ਚੱਲ ਰਹੀਆਂ ਹਨ।
ਅਮਰੀਕਾ ਨੇ 11 ਦੇਸ਼ਾਂ ਦੇ ਸ਼ਰਣਾਰਥੀਆਂ 'ਤੇ ਲੱਗੀਆਂ ਰੋਕਾਂ ਹਟਾਈਆਂ
NEXT STORY