ਬਰਲਿਨ — ਕਾਰ ਚੋਰੀ ਹੋ ਜਾਵੇ ਤਾਂ ਲੋਕ ਪਰੇਸ਼ਾਨ ਹੋ ਜਾਂਦੇ ਹਨ। ਉਹ ਪੁਲਸ ਨੂੰ ਰਿਪੋਰਟ ਦਰਜ ਕਰਾਉਂਦੇ ਹਨ। ਥਾਣਿਆਂ ਦੇ ਚੱਕਰ ਲਾਉਂਦੇ ਹਨ। ਫਿਰ ਵੀ ਜੇਕਰ ਉਨ੍ਹਾਂ ਦੀ ਕਾਰ ਨਹੀਂ ਮਿਲਦੀ ਤਾਂ ਉਸ ਨੂੰ ਭੁੱਲ ਜਾਂਦੇ ਹਨ। ਪਰ ਸੋਚੋ ਕਿ 2 ਦਹਾਕਿਆਂ ਬਾਅਦ ਉਹੀਂ ਕਾਰ ਮਿਲ ਜਾਵੇ ਤਾਂ ਕੀ ਹੋਵੇਗਾ। ਕੁਝ ਅਜਿਹਾ ਹੀ ਮਾਮਲ ਜਰਮਨੀ 'ਤੇ ਦੇਖਣ ਨੂੰ ਮਿਲਿਆ। ਸਾਲ 1997 ਦੇ ਦੌਰਾਨ ਦੀ ਹੈ। ਇਥੋਂ ਦੇ ਫ੍ਰੈਂਕਫਰਟ ਸ਼ਹਿਰ 'ਚ ਇਕ ਸ਼ਖਸ ਦੀ ਕਾਰਨ ਚੋਰੀ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਉਸ ਦੀ ਕਾਰ ਚੋਰੀ ਹੋਣ ਦੀ ਰਿਪੋਰਟ ਦਰਜ ਕਰਾਈ ਸੀ। ਉਸ ਨੂੰ ਲੱਗਾ ਸੀ ਕਿ ਉਸ ਦੀ ਕਾਰ ਚੋਰੀ ਹੋਈ ਹੈ। ਪਰ ਸੱਚ ਕੁਝ ਹੋਰ ਹੀ ਸੀ। ਹਾਲ ਹੀ 'ਚ ਮਤਲਬ 20 ਸਾਲ ਬਾਅਦ ਉਸੇ ਚੋਰੀ ਹੋਈ ਕਾਰ ਬਾਰੇ ਪੱਤਾ ਲੱਗਾ। ਇਹ ਕਾਰ ਪੁਰਾਣੀ ਫੈਕਟਰੀ 'ਚ ਖੜ੍ਹੀ ਸੀ, ਜਿਹੜੀ ਤਬਾਹ ਕਰ ਦਿੱਤੀ ਗਈ ਸੀ। ਕਾਰ ਦੇਖਣ ਤੋਂ ਬਾਅਦ ਉਸ ਵਿਅਕਤੀ ਨੇ ਕਾਰ ਦੇ ਮਾਲਕ ਬਾਰੇ ਪੱਤਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਉਹ ਕਾਰ ਮਾਲਕ ਤੱਕ ਪਹੁੰਚ ਸਕੇ, ਜਿਸ ਨੇ 20 ਸਾਲ ਪਹਿਲਾਂ ਇਸ ਗੱਡੀ ਦੇ ਚੋਰੀ ਹੋਣ ਜਾਣ ਦੀ ਰਿਪੋਰਟ ਦਰਜ ਕਰਾਈ ਸੀ। ਜਿਵੇਂ ਹੀ ਉਸ ਨੂੰ ਇਸ ਬਾਰੇ ' ਦੱਸਿਆ ਗਿਆ ਤਾਂ ਉਹ ਬਹੁਤ ਖੁਸ਼ ਹੋਇਆ।
ਹਾਲਾਂਕਿ ਉਸ ਦੀ ਇਹ ਖੁਸ਼ੀ ਕੁਝ ਪਲਾਂ ਲਈ ਹੀ ਸੀ। ਕਿਉਂਕਿ ਗੱਡੀ ਮਿਲਣ ਤੋਂ ਬਾਅਦ ਉਸ ਦੇ ਕੰਮ ਦੀ ਨਹੀਂ ਸੀ। ਉਹ ਕਾਫੀ ਪੁਰਾਣੀ ਹੋ ਚੁੱਕੀ ਸੀ। ਉਸ ਦਾ ਰੰਗ ਵੀ ਖਰਾਬ ਹੋ ਗਿਆ ਸੀ। ਜਰਮਨੀ ਦੀ ਇਕ ਅਖਬਾਰ ਮੁਤਾਬਕ ਹੁਣ ਉਸ ਸ਼ਖਸ ਦੀ ਉਮਰ 76 ਸਾਲ ਹੋ ਚੁੱਕੀ ਹੈ। ਫ੍ਰੈਂਕਫਰਟ ਦੇ ਅਧਿਕਾਰੀਆਂ ਨੇ ਇਸ ਬਾਰੇ 'ਚ ਕਿਹਾ ਕਿ ਗੱਡੀ ਬੇਕਾਰ ਹੋ ਚੁੱਕੀ ਹੈ ਅਤੇ ਉਸ ਨੂੰ ਕਬਾੜਖਾਨੇ ਭੇਜਿਆ ਜਾ ਰਿਹਾ ਹੈ।
ਇਹ ਅਜਿਹਾ ਪਹਿਲਾਂ ਮਾਮਲਾ ਨਹੀਂ ਹੈ। ਮਿਊਨਿਕ 'ਚ ਵੀ 2 ਸਾਲ ਪਹਿਲਾਂ ਇਕ ਸ਼ਖਸ ਪਾਰਕਿੰਗ 'ਚ ਗੱਡੀ ਖੜ੍ਹੀ ਕਰਨ ਤੋਂ ਬਾਅਦ ਉਸ ਨੂੰ ਭੁੱਲ ਗਿਆ ਸੀ। ਉਸ ਨੇ ਵੀ ਗੱਡੀ ਦੇ ਚੋਰੀ ਹੋ ਜਾਣ ਦੀ ਰਿਪੋਰਟ ਪੁਲਸ ਨੂੰ ਦਰਜ ਕਰਾਈ ਸੀ। ਜਾਣਕਾਰੀ ਮੁਤਾਬਕ ਪੁਲਸ ਨੇ ਗੱਡੀ ਨੇੜਲੇ ਇਲਾਕੇ ਤੋਂ ਹੀ ਬਰਾਮਦ ਕੀਤੀ ਸੀ।
ਪਨਾਮਾ ਘਪਲੇ 'ਚ ਜਾਂਚ ਲਈ ਪਾਕਿ ਸੁਪਰੀਮ ਕੋਰਟ ਨੇ ਬਣਾਇਆ ਬੈਂਚ
NEXT STORY