ਲੰਡਨ— ਭੂਤ-ਪ੍ਰੇਤ ਦੀਆਂ ਫਿਲਮਾਂ ਦੇਖਣ ਤੋਂ ਬਾਅਦ ਅਸੀਂ ਆਪਣੇ ਆਪ ਨੂੰ ਸਮਝਾਉਂਦੇ ਹਾਂ ਕਿ ਅਜਿਹਾ ਸਿਰਫ ਫਿਲਮਾਂ ਵਿਚ ਹੁੰਦਾ ਹੈ। ਅਸਲੀਅਤ ਵਿਚ ਅਜਿਹਾ ਨਹੀਂ ਹੁੰਦਾ ਹੈ ਪਰ ਕੁਝ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ, ਜਿੱਥੇ ਫਿਲਮੀ ਗੱਲਾਂ ਅਸਲੀ ਲੱਗਣ ਲੱਗਦੀਆਂ ਹਨ। ਅਜਿਹਾ ਹੀ ਕੁਝ ਹੋਇਆ ਇੰਗਲੈਂਡ ਦੀ ਰਹਿਣ ਵਾਲੀ ਡੈਬੀ ਮੇੱਰੀਕ ਨਾਲ ਹੋਇਆ।
ਰਾਤੀਂ ਡਾਲ ਕਰਦੀ ਸੀ ਅਟੈਕ...
ਡੈਬੀ ਨੇ 400 ਰੁਪਏ ਵਿਚ ਇਕ ਚਾਈਨੀਜ਼ ਗੁੱਡੀ ਖਰੀਦੀ ਸੀ। ਦੁਲਹਨ ਦੀ ਡ੍ਰੈੱਸ ਪਹਿਣੀ ਇਹ ਗੁੱਡੀ ਦੇਖਣ ਵਿਚ ਕਾਫ਼ੀ ਖੂਬਸੂਰਤ ਸੀ ਪਰ ਇਸ ਨੂੰ ਖਰੀਦਣ ਤੋਂ ਬਾਅਦ ਤੋਂ ਹੀ ਉਸ ਦੇ ਘਰ ਵਿਚ ਅਜੀਬੋਗਰੀਬ ਘਟਨਾਵਾਂ ਹੋਣ ਲੱਗੀਆ। ਉਸ ਦੇ ਪਤੀ ਦੇ ਹੱਥਾਂ ਵਿੱਚ ਸੱਟ ਦੇ ਨਿਸ਼ਾਨ ਦਿਖਾਈ ਦੇਣ ਲੱਗੇ। ਪਹਿਲਾਂ ਤਾਂ ਦੋਨਾਂ ਨੂੰ ਸਮਝ ਨਹੀਂ ਆਇਆ ਕਿ ਇਹ ਸਭ ਹੋ ਕੀ ਰਿਹਾ ਹੈ ਪਰ ਬਾਅਦ ਵਿਚ ਡੈਬੀ ਨੇ ਦਾਅਵਾ ਕੀਤਾ ਕਿ ਇਹ ਸਭ ਗੁੱਡੀ ਦੀ ਕਾਰਨ ਹੋ ਰਿਹਾ ਸੀ। ਉਸ ਨੇ ਦੱਸਿਆ ਕਿ ਇਹ ਗੁੱਡੀ ਭੂਤ ਹੈ। ਇਸ ਤੋਂ ਬਾਅਦ ਡੈਬੀ ਨੇ ਇਸ ਨੂੰ ਆਨਲਾਈਨ ਵੇਚਣ ਦਾ ਫੈਸਲਾ ਕੀਤਾ।
ਦੂੱਜੇ ਮਾਲਿਕ ਦੇ ਨਾਲ ਵੀ ਘੱਟਣ ਲੱਗੀਆ ਅਜੀਬ ਘਟਨਾਵਾਂ
ਡੈਬੀ ਨੇ eBay 'ਤੇ ਇਸ ਗੁੱਡੀ ਨੂੰ ਸੇਲ ਕਰਨ ਲਈ ਪਾ ਦਿੱਤਾ, ਜਿੱਥੇ ਇਕ ਪੈਰਾਨਾਰਮਲ ਇੰਵੇਸਟਿਗੇਟਰ ਲਈ ਸਟੀਰ ਦੀ ਨਜ਼ਰ ਇਸ 'ਤੇ ਪੈ ਗਈ। ਉਸ ਨੇ ਗੁੱਡੀ ਨੂੰ 70 ਹਜ਼ਾਰ ਵਿਚ ਖਰੀਦ ਲਿਆ। ਗੁੱਡੀ ਨੂੰ ਘਰ ਲਿਆਉਣ ਲਈ ਕਾਫ਼ੀ ਖੁਸ਼ ਸਨ ਪਰ ਇਹ ਖੁਸ਼ੀ ਜ਼ਿਆਦਾ ਦਿਨਾਂ ਤੱਕ ਨਹੀਂ ਚੱਲੀ। ਕੁਝ ਸਮੇਂ ਬਾਅਦ ਲੀ ਦੇ ਪਿਤਾ ਪਾਲ 'ਤੇ ਉਂਝ ਹੀ ਹਮਲੇ ਹੋਣ ਲੱਗੇ ਜਿਵੇਂ ਡੈਬੀ ਦੇ ਪਤੀ 'ਤੇ ਹੋ ਰਹੇ ਸਨ। ਉਸ ਦੇ ਹੱਥਾਂ ਵਿਚ ਕਈ ਨਿਸ਼ਾਨ ਮੌਜ਼ੂਦ ਸਨ।
ਗੁੱਡੀ ਨੇ ਕੀਤਾ ਸਭ ਕੁਝ
ਲੀ ਦੇ ਘਰ ਵਿਚ ਗੁੱਡੀ ਆਉਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਘਟਨਾਵਾਂ ਘੱਟਣ ਲੱਗੀਆਂ ਸਨ। ਜਿਨ੍ਹਾਂ ਵਿਚ ਸਾਮਾਨਾਂ ਦਾ ਹਿਲਣਾ- ਜੁੱਲਣਾ, ਚੀਜ਼ਾਂ ਦਾ ਟੂਟਣਾ, ਲਾਈਟਸ ਦਾ ਆਪਣੇ ਆਪ ਹੀ ਜੱਗਣਾ-ਬੁਝਣਾ। ਘਰ 'ਚੋਂ ਕਈ ਤਰ੍ਹਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆ ਜਾਣ ਲੱਗੀਆ। ਇਹ ਸਭ ਇਸ ਗੁੱਡੀ ਦੇ ਕਾਰਨ ਹੋ ਰਿਹਾ ਸੀ। ਲੀ ਦੀ ਮਾਂ ਨੇ ਉਨ੍ਹਾਂ ਨੂੰ ਗੁੱਡੀ ਨੂੰ ਬਾਹਰ ਸੁੱਟਣ ਨੂੰ ਕਿਹਾ ਪਰ ਹੁਣ ਵੀ ਲੀ ਇਸ ਗੁੱਡੀ 'ਤੇ ਅਧਿਐਨ ਕਰਨਾ ਚਾਹੁੰਦੇ ਹਨ।
ਬੁਰੰਡੀ 'ਚ ਬਾਰ 'ਤੇ ਹਮਲੇ 'ਚ 3 ਦੀ ਮੌਤ, 27 ਜ਼ਖਮੀ
NEXT STORY