ਰੋਮ,(ਕੈਂਥ)— ਇਤਹਾਸ ਦੇ ਪੰਨੇ ਇਸ ਗੱਲ ਦੇ ਗਵਾਹ ਹਨ ਕਿ ਜਦੋਂ ਵੀ ਕਿਸੇ ਮੁਲਕ 'ਤੇ ਮੁਸੀਬਤ ਬਣੀ ਤਦ ਸਮੁੱਚੀ ਸਿੱਖ ਕੌਮ ਨੇ ਮੋਢੇ ਨਾਲ ਮੋਢਾ ਲਗਾ ਖੂਨੀ ਜੰਗਾਂ ਹੀ ਨਹੀਂ ਲੜੀਆਂ ਸਗੋਂ ਹੱਸ-ਹੱਸ ਕੇ ਸ਼ਹਾਦਤਾਂ ਵੀ ਦਿੱਤੀਆਂ। ਇਹ ਸ਼ਹਾਦਤਾ ਫਿਰਕਾਪਰਸਤੀ , ਮਤਲਬਪਰਸਤੀ ਅਤੇ ਰਾਜਨੀਤਕ ਭਿੰਨ ਭੇਦਾਂ ਤੋਂ ਉਪਰ ਉੱਠ ਕੇ ਸਿਰਫ ਮੁੱਨਖਤਾ ਦੇ ਭਲੇ ਲਈ ਦਿੱਤੀਆਂ ਗਈਆਂ ਸਨ।
ਅਜਿਹੀ ਹੀ ਕਾਰਵਾਈ ਨੂੰ ਪਿਛਲੇ ਇਕ ਦਹਾਕੇ ਤੋਂ ਅੰਜਾਮ ਦੇ ਰਹੀ ਸਿੱਖ ਮਿਲਟਰੀ ਯਾਦਗਾਰੀ ਕਮੇਟੀ(ਰਜਿ:)ਇਟਲੀ ਸੰਸਥਾ ਵਲੋਂ ਹੁਣ ਤੱਕ ਪਹਿਲੀ ਤੇ ਦੂਜੀ ਸੰਸਾਰ ਜੰਗ ਦੇ ਸ਼ਹੀਦ ਸਿੱਖ ਫੋਜੀਆਂ ਦੀ ਯਾਦ ਨੂੰ ਸਮਰਪਿਤ ਹਜ਼ਾਰਾਂ ਯੂਰੋ ਖਰਚ ਕੇ ਸ਼ਹੀਦੀ ਸਮਾਰਕਾਂ ਸਥਾਪਿਤ ਕੀਤੀਆਂ ਜਾ ਚੁਕੀਆਂ ਹਨ ਅਤੇ 9 ਸ਼ਹੀਦੀ ਸਮਾਰਕ ਇਟਾਲੀਅਨ ਸਰਕਾਰ ਅਤੇ ਸਿੱਖ ਭਾਈਚਾਰੇ ਦੇ ਸਹਿਯੋਗ ਨਾਲ ਇਟਲੀ ਦੇ ਜ਼ਿਲਾ ਫਿਰੈਸਾ ਦੇ ਸ਼ਹਿਰ ਪਾਲਾਸੋਲੇ ਵਿਖੇ ਸਥਾਪਿਤ ਕੀਤੀ ਗਈ।
9ਵੇਂ ਸ਼ਹੀਦੀ ਸਮਾਰਕ ਦੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਦੱਸਿਆ ਪ੍ਰਿਥੀਪਾਲ ਸਿੰਘ, ਸੇਵਾ ਸਿੰਘ ਫੌਜੀ, ਸਤਨਾਮ ਸਿੰਘ ਨੇ ਦੱਸਿਆ ਕਿ ਇਨ੍ਹਾਂ ਸ਼ਹੀਦੀ ਸਮਾਰਕਾਂ ਨੂੰ ਸਥਾਪਿਤ ਕਰਨ ਦਾ ਮਕਸਦ ਇਟਲੀ ਵਿਚ ਜਨਮੀ ਭਾਰਤੀ ਪੀੜੀ ਨੂੰ ਮਹਾਨ ਸਿੱਖ ਧਰਮ ਦੇ ਸੂਰਬੀਰ ਬਹਾਦਰ ਸਿੱਖ ਫੌਜੀਆਂ ਦੀਆਂ ਲਸਾਨੀ ਕੁਰਬਾਨੀਆਂ ਤੋਂ ਜਾਣੂ ਕਰਵਾਉਣਾ ਹੈ ।
ਇਸ 9ਵੇਂ ਸ਼ਹੀਦੀ ਸਮਾਰਕ ਤੋਂ ਪਰਦਾ ਚੁੱਕਣ ਦੀ ਰਸਮ ਇਟਾਲੀਅਨ ਪ੍ਰਸ਼ਾਸਨ ਦੇ ਉੱਚ ਅਫਸਰਾਂ ਵਲੋਂ ਅਦਾ ਕੀਤੀ ਗਈ। ਵੱਡੀ ਗਿਣਤੀ 'ਚ ਲੋਕ ਇੱਥੇ ਪੁੱਜੇ ਸਨ, ਜਿਨ੍ਹਾਂ ਨੇ ਇੱਥੇ ਸ਼ਰਧਾ ਦੇ ਫੁੱਲ ਚੜ੍ਹਾਏ।
ਜਲ੍ਹਿਆਂਵਾਲਾ ਬਾਗ ਕਤਮੇਆਮ ਲਈ ਮੁਆਫੀ ਮੰਗੇ ਬ੍ਰਿਟਿਸ਼ ਸਰਕਾਰ : ਸਿੱਖ ਫੈਡਰੇਸ਼ਨ ਯੂਕੇ
NEXT STORY