ਨਵੀਂ ਦਿੱਲੀ- ਇੰਗਲੈਂਡ ਦੇ ਬ੍ਰੈਡਫੋਰਡ ਸ਼ਹਿਰ 'ਚ ਰਹਿਣ ਵਾਲੇ ਇਕ ਏਸ਼ੀਆਈ ਪਰਿਵਾਰ ਦਾ ਜੀਊਣਾ ਮੁਹਾਲ ਹੋ ਗਿਆ ਹੈ। ਜਾਣਕਾਰੀ ਮੁਤਾਬਕ ਇਸ ਪਰਿਵਾਰ ਦਾ ਦਾਅਵਾ ਹੈ ਕਿ ਮੁਸਲਿਮ ਧਰਮ ਛੱਡ ਕੇ ਇਸਾਈ ਧਰਮ ਅਪਣਾਉਣ ਤੋਂ ਬਾਅਦ ਕੱਟਰਪੰਥੀ ਮੁਸਲਿਮ ਉਨ੍ਹਾਂ ਤੇ ਇਲਾਕਾ ਛੱਡਣ ਦਾ ਦਬਾਅ ਬਣਾ ਰਹੇ ਹਨ। ਖਬਰਾਂ ਮੁਤਾਬਕ 49 ਸਾਲ ਦੇ ਨਿਸਾਰ ਹੁਸੈਨ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੂੰ ਗੁਆਂਢੀਆਂ ਦੇ ਕੌੜੇ ਵਿਵਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਉਨ੍ਹਾਂ ਨੂੰ ਇਸ਼ਨਿੰਦਕ (ਬਲੈਸਫੇਮਰ) ਕਹਿੰਦੇ ਹਨ। ਨਿਸਾਰ ਹੁਸੈਨ ਦੇ ਪਰਿਵਾਰ 'ਚ ਪਤਨੀ ਕੁਬਰਾ ਅਤੇ ਉਸ ਦੇ 6 ਬੱਚੇ ਹਨ।
ਪਰਿਵਾਰ ਦਾ ਕਹਿਣਾ ਹੈ ਕਿ ਉਹ ਆਪਣੇ ਘਰ 'ਚ ਕੈਦੀ ਬਣ ਕੇ ਰਹਿ ਗਏ ਹਨ। ਉਨ੍ਹਾਂ ਦੀ ਕਾਰ ਦੀ ਵਿੰਡਸਕ੍ਰੀਨ ਤੋੜ ਦਿੱਤੀ ਗਈ, ਘਰ ਦੀ ਖਿੜਕੀ ਤੋਂ ਉਨ੍ਹਾਂ 'ਤੇ ਅੰਡੇ ਸੁੱਟੇ ਗਏ। ਉਹ ਇਸ ਮਾਮਲੇ 'ਚ ਕਈ ਵਾਰ ਪੁਲਸ ਨੂੰ ਵੀ ਬੁਲਾ ਚੁੱਕੇ ਹਨ। ਉਹ ਪੁਲਸ ਤੋਂ ਕਾਫੀ ਨਿਰਾਸ਼ ਹੈ, ਉਨ੍ਹਾਂ ਨੇ ਇੰਡੀਪੈਂਡੇਂਟ ਪੁਲਸ ਕੰਪਲੇਟਸ ਕਮੀਸ਼ਨ 'ਚ ਸ਼ਿਕਾਇਤ ਕੀਤੀ ਹੈ। ਹੁਣ ਇਹ ਪਰਿਵਾਰ ਆਪਣੇ ਸ਼ਹਿਰ ਬ੍ਰੈਡਫੋਰਡ ਨੂੰ ਛੱਡ 'ਵਹਾਈਟ ਇੰਗਲਿਸ਼' ਇਲਾਕੇ 'ਚ ਜਾਣ ਦਾ ਸੋਚ ਰਿਹਾ ਹੈ, ਜਿਸ 'ਚ ਉਹ ਇਸ ਹੇਟ ਕੈਂਪੇਨ ਤੋਂ ਬੱਚ ਸਕਣ। ਨਿਸਾਰ ਦਾ ਕਹਿਣਾ ਹੈ ਕਿ ਸਾਡੇ ਜੀਵਨ ਨੂੰ ਖਤਰਾ ਹੈ ਅਤੇ ਇਹ ਯੂਕੇ 'ਚ ਨਹੀਂ ਹੋਣਾ ਚਾਹੀਦਾ। ਉਹ ਲੋਕ ਜੋ ਸਾਡੇ ਨਾਲ ਕਰ ਰਹੇ ਹਨ ਉਹ ਘਿਣੌਨਾ ਹੈ। ਇਥੋਂ ਤੱਕ ਕਿ ਸਕੂਲ 'ਚ ਬਾਕੀ ਬੱਚੇ ਵੀ ਉਨ੍ਹਾਂ ਦੇ ਬੱਚਿਆਂ ਨਾਲ ਗੱਲਬਾਤ ਨਹੀਂ ਕਰਦੇ, ਕਿਉਂਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਮਨ੍ਹਾ ਕੀਤਾ ਹੈ। ਉਧਰ ਵੇਸਟ ਯਾਰਕਸ਼ਾਈਰ ਪੁਲਸ ਦਾ ਕਹਿਣਾ ਹੈ ਕਿ ਉਹ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਾਰੀ ਰਿਪੋਰਟ ਦੌਰਾਨ ਗੰਭੀਰਤਾ ਨਾਲ ਕਰਨ ਤੋਂ ਬਾਅਦ ਹੀ ਮਾਮਲੇ ਨੂੰ ਅੱਗੇ ਵਧਾਇਆ ਜਾਵੇਗਾ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਜਾਣੋਂ ਕਿਉਂ ਘੱਟ ਹੋ ਰਹੀ ਹੈ ਗਰੀਬਾਂ ਦੀ ਆਬਾਦੀ
NEXT STORY