ਲੰਡਨ— ਚੰਗੇ ਨੰਬਰ ਲੈਣ ਲਈ ਹਰ ਵਿਦਿਆਰਥੀ ਕੋਸ਼ਿਸ਼ ਕਰਦਾ ਹੈ ਪਰ ਕਈ ਵਾਰ ਕੁੱਝ ਵਿਦਿਆਰਥੀ ਬਿਨਾਂ ਮਿਹਨਤ ਕੀਤੇ ਹੀ ਚੰੰਗੇ ਨੰਬਰਾਂ ਦੀ ਆਸ 'ਚ ਨਕਲਾਂ ਮਾਰਦੇ ਹਨ, ਜੋ ਕਿ ਗਲਤ ਗੱਲ ਹੈ। ਸਕੂਲ ਤੇ ਕਾਲਜਾਂ 'ਚ ਇਸੇ ਕਾਰਨ ਇੰਨੀ ਸਖਤਾਈ ਕੀਤੀ ਜਾਂਦੀ ਹੈ ਪਰ ਫਿਰ ਵੀ ਵਿਦਿਆਰਥੀ ਪੜ੍ਹਾਈ ਦੀ ਬਜਾਏ ਨਕਲ ਕਰਨ ਲਈ ਕੋਈ ਨਾ ਕੋਈ ਤਰੀਕਾ ਲੱਭ ਹੀ ਲੈਂਦੇ ਹਨ। ਅਜਿਹਾ ਹੀ ਇਕ ਮਾਮਲਾ ਲੰਡਨ 'ਚ ਦੇਖਣ ਨੂੰ ਮਿਲਿਆ ਹੈ।
ਇੱਥੇ ਐਂਡਰੀਊ ਨਾਂ ਦੀ ਕੁੜੀ ਨੇ ਫਿਜ਼ੀਕਸ ਦੇ ਪੇਪਰ 'ਚ ਆਪਣੇ ਲੰਬੇ ਨਹੁੰਆਂ 'ਚ ਛੁਪਾ ਕੇ ਪਰਚੀ ਕੱਢੀ ਤੇ ਫਿਰ ਨਕਲ ਮਾਰੀ। ਇਸ ਪੇਪਰ ਮਗਰੋਂ ਉਸ ਨੇ ਆਪਣੇ ਇਸ ਆਈਡੀਏ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਇਸ ਤਸਵੀਰ ਨੂੰ ਦੇਖ ਕੇ ਹਾਲਾਂਕਿ ਵਿਦਿਆਰਥੀ ਵੀ ਇਸ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰਨ ਲਈ ਕਹਿ ਰਹੇ ਹਨ ਪਰ ਇਸ ਖਬਰ ਨਾਲ ਅਧਿਆਪਕ ਵੀ ਚੌਕੰਨੇ ਹੋ ਜਾਣਗੇ ਤਾਂ ਕਿ ਅੱਗੇ ਤੋਂ ਉਹ ਵਿਦਿਆਰਥੀਆਂ ਦੇ ਨਹੁੰ ਵੀ ਚੈੱਕ ਕਰਨ।
ਧਰੀਆਂ-ਧਰਾਈਆਂ ਰਹਿ ਗਈਆਂ ਲੱਖਾਂ ਲੋਕਾਂ ਦੀਆਂ ਦੁਆਵਾਂ, ਨਹੀਂ ਰਿਹਾ ਨੰਨ੍ਹਾ 'ਤੇਗਵੀਰ' (ਤਸਵੀਰਾਂ)
NEXT STORY