ਦੁਬਈ— ਦੁਬਈ ਦੇ ਇਕ ਗੁਰਦੁਆਰਾ ਸਾਹਿਬ 'ਚ 101 ਤੋਂ ਵਧੇਰੇ ਦੇਸ਼ਾਂ ਦੇ ਲੋਕਾਂ ਨੇ ਨਾਸ਼ਤਾ ਕੀਤਾ। ਇਹ ਆਪਣੇ ਆਪ 'ਚ ਹੀ ਇਕ ਵਿਸ਼ਵ ਰਿਕਾਰਡ ਹੈ। ਦੁਬਈ ਦੇ ਜੇਬੇਲ ਅਲੀ ਸਥਿਤ 'ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ' 'ਚ 600 ਲੋਕਾਂ ਨੇ ਇਕ ਘੰਟੇ 'ਚ ਨਾਸ਼ਤਾ ਕੀਤਾ ਜੋ ਕਿ 101 ਦੇਸ਼ਾਂ ਦੇ ਨਾਗਰਿਕ ਹਨ। ਗਿਨੀਜ਼ ਬੁੱਕ 'ਚ ਇਸ ਰਿਕਾਰਡ ਨੂੰ ਦਰਜ ਕੀਤਾ ਗਿਆ ਹੈ।
ਸਕੂਲਾਂ ਦੇ ਵਿਦਿਆਰਥੀਆਂ, ਸਰਕਾਰੀ ਅਧਿਕਾਰੀਆਂ ਅਤੇ ਰਾਜਨੀਤਕਾਂ ਨੇ ਇਸ ਪ੍ਰੋਗਰਾਮ 'ਚ ਹਿੱਸਾ ਲਿਆ। ਇਸ ਮੌਕੇ ਸੰਯੁਕਤ ਅਰਬ ਅਮੀਰਾਤ 'ਚ ਭਾਰਤ ਦੇ ਰਾਜਦੂਤ ਨਵਦੀਪ ਸਿੰਘ ਸੂਰੀ ਮੁੱਖ ਮਹਿਮਾਨ ਸਨ। ਸ਼ਹਿਰ ਦੇ ਵੱਖ-ਵੱਖ ਭਾਗਾਂ ਤੋਂ ਆਏ ਲੋਕਾਂ ਨੇ ਇੱਥੇ ਦੇ ਗਾਰਡਨ 'ਚ ਟੈਂਟ ਲਗਾ ਕੇ ਨਾਸ਼ਤਾ ਕੀਤਾ ।ਇਸ ਦਾ ਨਾਂ 'ਬਰੇਕਫਾਸਟ ਫਾਰ ਡਾਇਵਰਸਿਟੀ' ਰੱਖਿਆ ਗਿਆ। 'ਗਿਨੀਜ਼ ਬੁੱਕ ਰਿਕਾਰਡ' ਦੇ ਅਧਿਕਾਰੀਆਂ ਨੇ ਦੱਸਿਆ ਕਿ 2015 'ਚ ਮਿਲਾਨ ਐਕਸਪੋ 'ਚੇ ਨੁਟੇਲਾ ਵੱਲੋਂ 55 ਦੇਸ਼ਾਂ ਦੇ ਨਾਗਰਿਕਾਂ ਨੂੰ ਨਾਸ਼ਤਾ ਕਰਵਾਇਆ ਗਿਆ ਸੀ ਅਤੇ ਹੁਣ ਇਹ ਰਿਕਾਰਡ ਟੁੱਟ ਗਿਆ ਹੈ। 'ਗੁਰਦੁਆਰਾ ਨਾਨਕ ਦਰਬਾਰ ਸਾਹਿਬ' ਦੇ ਪ੍ਰਧਾਨ ਸੁਰਿੰਦਰ ਕੰਧਾਰੀ ਨੇ ਕਿਹਾ,'ਸਿੱਖ ਧਰਮ ਨੇ ਹਮੇਸ਼ਾ ਤੋਂ ਵੱਖ-ਵੱਖ ਧਰਮਾਂ ਨੂੰ ਗਲੇ ਲਗਾਇਆ ਹੈ ਕਿਉਂਕਿ ਇਹ ਸਾਡੇ ਵਿਸ਼ਵਾਸ ਅਤੇ ਧਰਮ ਦਾ ਹਿੱਸਾ ਹੈ, ਅਸੀਂ ਸਾਰੇ ਮਨੁੱਖ ਹਾਂ ਅਤੇ ਸਾਰਿਆਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।'
ਕੈਲਗਰੀ 'ਚ ਸੜਕ ਦੁਰਘਟਨਾ ਦੌਰਾਨ ਬਜ਼ੁਰਗ ਵਿਅਕਤੀ ਦੀ ਮੌਤ
NEXT STORY