ਨਿਊਯਾਰਕ— ਅਮਰੀਕਾ ਦੇ ਇਸ ਜੋੜੇ ਨੇ ਮਸ਼ਹੂਰ ਟੀ. ਵੀ. ਸ਼ੋਅ 'ਬੇਵਾਚ' ਵਾਂਗ ਜ਼ਿੰਦਗੀ ਜਿਊਣੀ ਸ਼ੁਰੂ ਕਰ ਦਿੱਤੀ ਤਾਂ ਉਨ੍ਹਾਂ ਦੀ ਐਸ਼ਪ੍ਰਸਤੀ ਤੋਂ ਸੜੇ ਗੁਆਂਢੀਆਂ ਨੇ ਉਨ੍ਹਾਂ ਨੂੰ ਮੁਹੱਲੇ ਤੋਂ ਹੀ ਕੱਢ ਦਿੱਤਾ। ਬੇਸ਼ਨ ਯੋਟਾ ਅਤੇ ਉਸ ਦੀ ਪਤਨੀ ਮਾਰੀਆ ਯੋਟਾ ਨਾਮੀ ਇਹ ਜੋੜਾ ਜੂਨ ਵਿਚ ਹਾਲੀਵੁੱਡ ਹਿਲ ਵਿਚ ਸ਼ਿਫਟ ਹੋਇਆ ਸੀ। ਇਹ ਜੋੜਾ ਨੋਟਾਂ ਦੇ ਮੀਂਹ ਵਿਚ ਨਹਾਉਂਦਾ ਸੀ ਅਤੇ ਇਨ੍ਹਾਂ ਦੇ ਬਾਥਟੱਬ ਵਿਚ ਵੀ ਨੋਟ ਬਿਖਰੇ ਪਏ ਰਹਿੰਦੇ ਸਨ। ਆਲਮ ਇਹ ਸੀ ਕਿ ਇਸ ਜੋੜੇ ਦੇ ਘਰ ਰੋਜ਼ ਹਾਈ-ਫਾਈ ਪਾਰਟੀਆਂ ਹੁੰਦੀਆਂ ਸਨ, ਜਿਨ੍ਹਾਂ ਵਿਚ ਤੇਜ਼ ਸ਼ੋਰ-ਸ਼ਰਾਬਾ ਹੁੰਦਾ ਸੀ, ਮਿਊਜ਼ਿਕ ਚੱਲਦਾ ਸੀ, ਪੂਲ ਪਾਰਟੀਜ਼ ਹੁੰਦੀਆਂ ਸਨ ਅਤੇ ਖੂਬਸੂਰਤ ਕੁੜੀਆਂ ਦਾ ਮੇਲਾ ਲੱਗਾ ਰਹਿੰਦਾ ਹੈ। ਇਹ ਦੇਖ ਕੇ ਇਸ ਜੋੜੇ ਦੇ ਗੁਆਂਢੀ ਇਨ੍ਹਾਂ ਤੋਂ ਬਹੁਤ ਸੜਦੇ ਸਨ।
ਇਸ ਜੋੜੇ ਦੇ ਘਰ ਨੂੰ 'ਨਿਊ ਪਲੇਅ ਬੁਆਏ ਮੈਂਸ਼ਨ' ਕਿਹਾ ਜਾਣ ਲੱਗਾ। ਬੇਸ਼ਨ ਯੋਟਾ 'ਬੇਵਾਚ' ਵਿਚ ਅਭਿਨੇਤਰੀਆਂ ਦੇ ਸ਼ਾਹੀ ਅੰਦਾਜ਼ ਤੋਂ ਪ੍ਰਭਾਵਿਤ ਸੀ। ਇਸ ਸ਼ੋਅ ਵਿਚ ਅਭਿਨੇਤਰੀ ਪਮੇਲਾ ਐਂਡਰਸਨ ਦੀ ਖੂਬਸੂਰਤੀ ਤੋਂ ਪ੍ਰਭਾਵਿਤ ਹੋ ਕੇ ਬੇਸ਼ਨ ਯੌਟਾ ਨੇ ਇਕ ਮਾਰੀਆ ਨੂੰ ਵਿਆਹ ਲਈ ਚੁਣਿਆ ਸੀ ਕਿਉਂਕਿ ਮਾਰੀਆ ਦੇਖਣ ਨੂੰ ਪਮੇਲਾ ਤੋਂ ਵੀ ਜ਼ਿਆਦਾ ਖੂਬਸੂਰਤ ਸੀ। ਮਾਰੀਆ ਨੇ ਕਿਹਾ ਕਿ ਉਸ ਦਾ ਪਤੀ ਉਸ ਨੂੰ ਹਮੇਸ਼ਾ ਸ਼ਾਨਦਾਰ ਕੱਪੜਿਆਂ ਵਿਚ ਦੇਖਣਾ ਚਾਹੁੰਦਾ ਹੈ। ਕਈ ਵਾਰ ਮੇਰੇ ਕੱਪੜਿਆਂ ਦੀ ਕੀਮਤ ਡੇਢ ਲੱਖ ਦੇ ਆਸ-ਪਾਸ ਵੀ ਹੁੰਦੀ ਹੈ। ਪਰ ਯੋਟਾ ਜੋੜੇ ਦਾ ਇਹ ਅੰਦਾਜ਼ ਉਨ੍ਹਾਂ ਦੇ ਗੁਆਂਢੀਆਂ ਨੂੰ ਖਾਸ ਪਸੰਦ ਨਹੀਂ ਆਇਆ ਤੇ ਉਨ੍ਹਾਂ ਨੇ ਮਿਲ ਕੇ ਇਸ ਸ਼ਾਹੀ ਜੋੜੇ ਨੂੰ ਮੁਹੱਲੇ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਸਫਲ ਹੋ ਨਿਬੜਿਆ ਐਡੀਲੇਡ ਖੇਡ ਮੇਲਾ
NEXT STORY