ਕੈਨਬਰਾ—ਸੋਮਵਾਰ ਨੂੰ ਆਸਟਰੇਲੀਆਈ ਸੰਸਦ ਦੇ ਨਿਚਲੇ ਸਦਨ ਹਾਊਸ ਆਫ ਰਿਪ੍ਰਜੇਂਟੇਟਿਵ 'ਚ ਸਮਲੈਂਗਿਕ ਵਿਆਹ ਨੂੰ ਬੈਧ ਕਰਨ ਦੇ ਪ੍ਰਸਤਾਵ 'ਤੇ ਚਰਚਾ ਦੌਰਾਨ ਹੀ ਸੰਸਦ ਮੈਂਬਰ ਟਿਮ ਵਿਲਸਨ ਨੇ ਆਪਣੇ ਸਮਲੈਂਗਿਕ ਸਾਥੀ ਰੇਆਨ ਬੋਲਗਰ ਨੂੰ ਵਿਆਹ ਲਈ ਪ੍ਰਪੋਜ ਕਰ ਦਿੱਤਾ। ਟਿਮ ਨੇ ਇਸ ਵਿਆਹ ਦੇ ਪ੍ਰਸਤਾਵ ਦਾ ਸਾਰੇ ਸੰਸਦ ਮੈਂਬਰਾਂ ਅਤੇ ਸਦਨ ਦੀ ਕਾਰਵਾਈ ਦੇਖ ਰਹੇ ਲੋਕਾਂ ਨੇ ਤਾਲੀਆਂ ਵਜਾ ਕੇ ਸੁਆਗਤ ਕੀਤਾ।
ਟਿਮ ਅਤੇ ਸਕੂਲ ਅਧਿਆਪਕ ਰੇਆਨ ਲੰਬੇ ਸਮੇਂ ਤੋਂ ਇਕੱਠੇ ਹਨ। ਦੋਵਾਂ ਨੇ 9 ਸਾਲ ਪਹਿਲਾਂ ਸਗਾਈ ਕਰ ਲਈ ਸੀ। ਸਮਲੈਂਗਿਕ ਵਿਆਹ ਕਾਨੂੰਨ 'ਤੇ ਹੋ ਰਹੀ ਚਰਚਾ ਦੌਰਾਨ ਆਪਣੀ ਗੱਲ ਰੱਖਦੇ ਹੋਏ ਟਿਮ ਨੇ ਰੇਆਨ ਨੂੰ ਫਿਰ ਪ੍ਰਪੋਜ ਕੀਤਾ। ਰੇਆਨ ਨੇ ਵੀ ਇਸ 'ਤੇ ਹਾਮੀ ਭਰ ਦਿੱਤੀ। ਸਮਲੈਂਗਿਕ ਵਿਆਹ ਕਾਨੂੰਨ ਸੰਸਦ ਦੇ ਉੱਚ ਸਦਨ ਸੀਨੇਟ 'ਚ ਪਾਸ ਹੋ ਚੁੱਕਿਆ ਹੈ। ਹਾਲ ਹੀ 'ਚ ਇਕ ਸਰਵੇ ਦੌਰਾਨ ਦੇਸ਼ ਦੀ 61 ਫੀਸਦੀ ਜਨਤਾ ਨੇ ਸਮਲੈਂਗਿਕ ਵਿਆਹ ਦੇ ਪੱਖ 'ਚ ਵੋਟ ਕੀਤਾ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਕ੍ਰਿਸਮਸ ਤੋਂ ਪਹਿਲਾਂ ਹੀ ਇਸ ਨੂੰ ਕਾਨੂੰਨੀ ਜਾਮਾ ਪਹਿਨਾਉਣ ਦਾ ਵਾਅਦਾ ਕੀਤਾ ਸੀ। ਸੰਸਦ ਤੋਂ ਮਨਜੂਰੀ ਮਿਲਦੇ ਹੀ ਆਸਟਰੇਲੀਆ ਸਮਲੈਂਗਿਕ ਵਿਆਹ ਨੂੰ ਮਾਨਤਾ ਦੇਣ ਵਾਲਾ ਦੁਨੀਆ ਦਾ 26ਵਾਂ ਦੇਸ਼ ਹੋਵੇਗਾ।
ਪਾਕਿ ਰਾਸ਼ਟਰਪਤੀ ਨੂੰ ਭਾਰਤੀ ਮਾਂ ਨੇ ਪੁੱਤਰ ਦੀ ਰਿਹਾਈ ਦੀ ਕੀਤੀ ਅਪੀਲ
NEXT STORY