ਮੈਲਬੌਰਨ— ਇਹ ਗੱਲ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗੀ ਕਿ ਸਿਰਫ ਇਨਸਾਨ ਹੀ ਨਹੀਂ ਜੋ ਖੁਦਕੁਸ਼ੀ ਕਰਦੇ ਹਨ। ਜਾਨਵਰਾਂ 'ਚ ਕੁੱਤੇ, ਕਬੂਤਰ ਦੇ ਨਾਲ-ਨਾਲ ਸੱਪ ਵੀ ਅਜਿਹਾ ਕਰਦੇ ਹਨ। ਬੀਤੇ ਦਿਨੀਂ ਆਸਟ੍ਰੇਲੀਆ 'ਚ ਇਕ ਜ਼ਹਿਰੀਲੇ ਟ੍ਰੀ ਬ੍ਰਾਊਨ ਸੱਪ ਵਲੋਂ ਖੁਦ ਨੂੰ ਡੰਗ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਬਾਰੇ ਜਾਣ ਕੇ ਸੱਪਾਂ ਦੇ ਮਾਹਰ ਵੀ ਹੈਰਾਨ ਹਨ ਅਤੇ ਉਸ ਦੇ ਇਸ ਤਰ੍ਹਾਂ ਨਾਲ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਲਗਾਉਣ 'ਚ ਜੁਟੇ ਹੋਏ ਹਨ। ਟ੍ਰੀ ਬ੍ਰਾਊਨ ਸੱਪ ਇਕ ਜ਼ਹਿਰੀਲਾ ਸੱਪ ਹੈ, ਜੋ ਮੁੱਖ ਤੌਰ 'ਤੇ ਆਸਟ੍ਰੇਲੀਆ 'ਚ ਪਾਇਆ ਜਾਂਦਾ ਹੈ ਅਤੇ ਇਸ ਦਾ ਜ਼ਹਿਰ ਕਾਫੀ ਖਤਰਨਾਕ ਹੁੰਦਾ ਹੈ। ਇਸ ਦੇ ਡੰਗਣ ਨਾਲ ਸਿਰਫ ਇਨਸਾਨ ਹੀ ਨਹੀਂ ਜਾਨਵਰ ਵੀ ਮਾਰੇ ਜਾਂਦੇ ਹਨ। ਕੇਰਨਸ (ਆਸਟ੍ਰੇਲੀਆ) ਸਥਿਤ ਸੱਪ ਫੜਣ ਦੇ ਮਾਹਰ ਮੈਟ ਹੈਗਨ ਸਾਹਮਣੇ ਇਹ ਘਟਨਾ ਵਾਪਰੀ। ਮੈਟ ਹੈਗਨ ਨੇ ਦੱਸਿਆ ਕਿ ਉਨ੍ਹਾਂ ਨੂੰ ਈਅਰਵਿਲ 'ਚ ਰਹਿਣ ਵਾਲੀ ਇਕ ਔਰਤ ਦਾ ਫੋਨ ਆਇਆ ਕਿ ਉਸ ਦੇ ਘਰ ਦੇ ਬਾਹਰ ਇਕ 1.5 ਮੀਟਰ ਲੰਬਾ ਟ੍ਰੀ ਬ੍ਰਾਊਨ ਸੱਪ ਹੈ। ਆਮ ਤੌਰ 'ਤੇ ਟ੍ਰੀ ਬ੍ਰਾਊਨ ਸੱਪ ਜਦੋਂ ਘਰ ਦੇ ਬਾਹਰ ਹੁੰਦਾ ਹੈ ਤਾਂ ਉਹ ਕੁਝ ਦੇਰ 'ਚ ਆਪਣੇ ਆਪ ਹੀ ਚਲਾ ਜਾਂਦਾ ਹੈ ਅਤੇ ਸ਼ਾਇਦ ਹੀ ਫਿਰ ਦੁਬਾਰਾ ਨਜ਼ਰ ਆਉਂਦਾ ਹੈ। ਪਰ ਮਹਿਲਾ ਮੁਤਾਬਕ ਇਹ ਸੱਪ ਪਿਛਲੇ 2 ਘੰਟਿਆਂ ਤੋਂ ਉਥੇ ਹੀ ਬੈਠਾ ਸੀ। ਇਸ ਲਈ ਉਨ੍ਹਾਂ ਨੇ ਮੈਟ ਹੈਗਨ ਨੂੰ ਫੋਨ ਕੀਤਾ ਕਿ ਉਹ ਆ ਕੇ ਇਸ ਸੱਪ ਨੂੰ ਫੜ ਕੇ ਲੈ ਜਾਵੇ।
ਮੈਟ ਹੈਗਨ ਜਦੋਂ ਉਥੇ ਪੁੱਜਾ ਤਾਂ ਉਨ੍ਹਾਂ ਦੇਖਿਆ ਕਿ ਉਹ ਸੱਪ ਅਜੇ ਵੀ ਉਥੇ ਹੀ ਬੈਠਾ ਹੋਇਆ ਹੈ, ਪਰ ਜਦੋਂ ਉਹ ਉਸ ਸੱਪ ਨੇੜੇ ਗਿਆ ਤਾਂ ਸੱਪ ਨੇ ਆਪਣੀ ਗਰਦਨ ਨੂੰ ਆਪਣੇ ਮੂੰਹ ਨਾਲ ਦਬਾ ਲਿਆ ਅਤੇ ਇਸ ਕਾਰਨ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਦਾ ਕਾਰਨ ਜਾਨਣ ਲਈ ਉਸ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਦੀ ਮੌਤ ਖੁਦ ਦੇ ਜ਼ਹਿਰ ਦੇ ਸ਼ਰੀਰ 'ਚ ਘੁਲਣ ਕਾਰਨ ਹੋਈ ਹੈ। ਇਸ ਦਾ ਮਤਲਬ ਉਸ ਸੱਪ ਨੇ ਖੁਦ ਆਪਣੇ ਆਪ ਨੂੰ ਡੰਗ ਮਾਰ ਕੇ ਖਤਮ ਕਰ ਲਿਆ।
ਭਾਰਤ ਅਤੇ ਪਾਕਿਸਤਾਨ 'ਚ ਜਾਰੀ ਹੈ ਸਿੰਧੂ ਜਲ ਸਮਝੌਤੇ 'ਤੇ ਗੱਲਬਾਤ
NEXT STORY