ਸਿਡਨੀ— ਦੱਖਣੀ ਪ੍ਰਸ਼ਾਂਤ ਟਾਪੂ ਟੋਂਗਾ ਵਿੱਚ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਸਰਵੇਖਣ ਦੇ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉੱਤੇ 6.1 ਮਾਪੀ ਗਈ। ਭੂਚਾਲ ਦਾ ਕੇਂਦਰ ਟੋਂਗਾ ਵਿੱਚ ਦੱਖਣ-ਪੱਛਮ ਨੇਇਤਾ ਵਿੱਚ ਜ਼ਮੀਨ ਤੋਂ 97 ਕਿਲੋਮੀਟਰ ਦੀ ਡੂੰਘਾਈ ਵਿੱਚ ਰਿਹਾ। ਫਿਲਹਾਲ ਭੂਚਾਲ ਨਾਲ ਕਿਸੇ ਪ੍ਰਕਾਰ ਦੇ ਜਾਨੀ ਮਾਲ ਦੇ ਨੁਕਸਾਨ ਦੀ ਰਿਪੋਰਟ ਨਹੀਂ ਹੈ। ਭੂਚਾਲ ਨੂੰ ਲੈ ਕੇ ਕੋਈ ਸੁਨਾਮੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ।
ਬਾਹਰੋ ਆਮ ਦਿਖਣ ਵਾਲੇ ਇਸ ਘਰ ਦਾ ਅੰਦਰਲਾ ਨਜ਼ਾਰਾ ਵੇਖ ਤੁਸੀਂ ਹੋ ਜਾਵੋਗੇ ਹੈਰਾਨ (ਤਸਵੀਰਾਂ)
NEXT STORY