ਬੀਜਿੰਗ— ਚੀਨ ਦੇ ਸ਼ਹਿਰ ਸ਼ੰਘਾਈ 'ਚ 145 ਸਾਲਾਂ 'ਚ ਸਭ ਤੋਂ ਵਧ ਤਾਪਮਾਨ ਦਰਜ ਕੀਤਾ ਗਿਆ, ਜਿਸ ਦੇ ਬਾਅਦ ਪ੍ਰਸ਼ਾਸਨ ਨੇ ਰੈੱਡ ਅਲਰਟ ਜਾਰੀ ਕਰ ਦਿੱਤਾ।
ਸ਼ਹਿਰ 'ਚ 40.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸੱਤ ਅਗਸਤ 2013 ਨੂੰ 40.8 ਡਿਗਰੀ ਸੈਲਸੀਅਸ ਦਾ ਰਿਕਾਰਡ ਤਾਪਮਾਨ ਦਰਜ ਕੀਤਾ ਗਿਆ ਸੀ। ਸ਼ੰਘਾਈ ਕੇਂਦਰੀ ਮੌਸਮ ਵਿਭਾਗ ਨੇ ਉੱਚ ਤਾਪਮਾਨ ਕਾਰਨ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਸ਼ਹਿਰ 'ਚ ਮੌਸਮ ਵਿਭਾਗ ਦੀ ਚਿਤਾਵਨੀ ਦੇ ਬਾਅਦ ਤੋਂ 13 ਵਾਰ ਤਾਪਮਾਨ ਸਬੰਧੀ ਰੈੱਡ ਅਲਰਟ ਜਾਰੀ ਕੀਤਾ ਜਾ ਚੁੱਕਾ ਹੈ।
ਨੇਪਾਲ ਨੇ ਕੋਵਿੰਦ ਨਾਲ ਨੇੜਤਾ ਵਧਾਉਣ ਦੀ ਜਤਾਈ ਇੱਛਾ
NEXT STORY