ਵਾਸ਼ਿੰਗਟਨ, (ਬਿਊਰੋ)— ਮਗਰਮੱਛ ਫਰੈਸ਼ ਵਾਟਰ ਦਾ ਸਭ ਤੋਂ ਖਰਤਨਾਕ ਜੀਵ ਮੰਨਿਆ ਜਾਂਦਾ ਹੈ। ਉਸ ਨੂੰ ਦੇਖ ਕੇ ਚੰਗੇ-ਚੰਗੇ ਦੀ ਵੀ ਹਾਲਤ ਖ਼ਰਾਬ ਹੋ ਜਾਂਦੀ ਹੈ। ਅਜਿਹੇ ਵਿਚ ਇਕ ਅਮਰੀਕੀ ਮਹਿਲਾ ਨੇ ਆਪਣੇ ਤੋਂ 3 ਗੁਣਾ ਵੱਡੇ ਮਗਰਮੱਛ ਦਾ ਸ਼ਿਕਾਰ ਕੀਤਾ ਹੈ। ਹਾਲਾਂਕਿ ਭਾਰਤ ਵਿਚ ਸ਼ਿਕਾਰ ਗੈਰਕਾਨੂਨੀ ਹੈ ਪਰ ਅਮਰੀਕਾ ਵਿਚ ਲਾਈਸੈਂਸ ਲੈ ਕੇ ਕੁਝ ਤੈਅਸ਼ੁਦਾ ਜੀਵ-ਜੰਤੂਆਂ ਦਾ ਸ਼ਿਕਾਰ ਕੀਤਾ ਜਾ ਸਕਦਾ ਹੈ।
ਮਗਰਮੱਛ ਨੂੰ ਕਿਵੇਂ ਮਾਰਿਆ...
ਸਾਊਥ ਕੈਰੋਲੀਨਾ ਵਿਚ ਰਹਿਣ ਵਾਲੀ ਲਾਰਾ ਰਾਬਿੰਸਨ ਗਰਿੱਫਿਨ ਨੇ ਆਪਣੇ ਤੋਂ 3 ਗੁਣਾ ਵੱਡੇ ਮਗਰਮੱਛ ਨੂੰ ਹਾਲ ਹੀ ਵਿਚ ਮਾਰਿਆ। ਇਸ ਮਗਰਮੱਛ ਨੂੰ ਉੱਥੇ ਸੀਜਨ ਦਾ ਸਭ ਤੋਂ ਬਹੁਤ ਸ਼ਿਕਾਰ ਮੰਨਿਆ ਜਾ ਰਿਹਾ ਹੈ। ਲਾਰਾ ਦਾ ਕੱਦ ਸਿਰਫ 4 ਫੁੱਟ 10 ਇੰਚ ਹੈ, ਜਦੋਂ ਕਿ ਮਗਰਮੱਛ 12 ਫੁੱਟ ਤੋਂ ਜ਼ਿਆਦਾ ਲੰਬਾ ਸੀ। ਸਾਊਥ ਕੈਰੋਲੀਨਾ ਵਿਚ 1 ਲੱਖ ਤੋਂ ਜ਼ਿਆਦਾ ਮਗਰਮੱਛ ਹਨ ਅਤੇ ਉੱਥੇ 'ਤੇ ਇਨ੍ਹਾ ਦੇ ਸ਼ਿਕਾਰ ਕਰਨ ਦਾ ਲਾਈਸੈਂਸ ਦਿੱਤਾ ਜਾਂਦਾ ਹੈ। 37 ਸਾਲ ਦੀ ਲਾਰਾ 3 ਬੱਚਿਆਂ ਦੀ ਮਾਂ ਹਨ।
ਸ਼ਿਕਾਰ ਕਿਵੇਂ ਕੀਤਾ?
ਲਾਰਾ ਆਪਣੇ ਪਤੀ ਡੈਰੇਲ ਅਤੇ ਕੁਝ ਹੋਰ ਲੋਕਾਂ ਨਾਲ 16 ਫੁੱਟ ਲੰਬੀ ਕਿਸ਼ਤੀ ਉੱਤੇ ਸਾਊਥ ਕੈਰੋਲੀਨਾ ਲੇਕ ਮੌਲਟਰੀ ਵਿਚ ਸ਼ਿਕਾਰ ਕਰਨ ਨਿਕਲੀ ਸੀ। ਉਨ੍ਹਾਂ ਨੇ ਮਗਰਮੱਛ ਦਾ 2 ਘੰਟੇ ਤੱਕ ਪਿੱਛਾ ਕੀਤਾ ਅਤੇ ਫਿਰ ਜਾ ਕੇ ਕਰੀਬ ਤੋਂ ਆਪਣੇ ਹੈਂਡ ਗਨ ਨਾਲ ਉਸ ਨੂੰ 3 ਗੋਲੀਆਂ ਮਾਰੀਆਂ। ਲਾਰਾ ਦੱਸਦੀ ਹੈ ਕਿ ਉਹ ਮਗਰਮੱਛ ਦਾ ਮੀਟ ਨੂੰ ਪਕਾ ਕੇ ਖਾਏਗੀ। ਇਸ ਮੀਟ ਨਾਲ ਉਨ੍ਹਾਂ ਦੇ 2 ਫੱਰਿਜ ਭਰ ਗਏ ਹਨ ਅਤੇ ਇਸ ਤੋਂ ਉਨ੍ਹਾਂ ਦਾ 1 ਸਾਲ ਨਿਕਲ ਜਾਵੇਗਾ। ਲਾਰਾ ਕਹਿੰਦੀ ਹੈ ਕਿ ਉਹ ਸ਼ਿਕਾਰ ਮਜੇ ਲਈ ਨਹੀਂ, ਖਾਣ ਲਈ ਕਰਦੀ ਹੈ। ਉਹ ਮਗਰਮੱਛ ਦੀ ਸਕਿਨ ਨਾਲ ਬੂਟ ਬਣਵਾਉਣਾ ਚਾਹੁੰਦੀ ਹੈ।
ਡਾਕਟਰਾਂ ਨੇ ਸਰਜਰੀ ਕਰ ਬਚਾਈ ਲੜਕੇ ਦੀ ਜਾਨ ਪਰ ਦੇਣਾ ਪਿਆ ਮੁਆਵਜ਼ਾ
NEXT STORY