ਲੰਡਨ— ਦੁਨੀਆ ਦਾ ਸਭ ਤੋਂ ਵੱਡਾ ਹਵਾਈ ਜਹਾਜ਼ ਬੁੱਧਵਾਰ ਨੂੰ ਪੂਰਬੀ ਬਰਤਾਨੀਆ ਵਿਚ ਆਪਣੀ ਦੂਜੀ ਪ੍ਰੀਖਣ ਉਡਾਣ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਬੈਡਫੋਰਡਸ਼ਾਇਰ ਵਿਖੇ ਕਾਡਿੰਕਟਨ ਏਅਰ ਫੀਲਡ ਸਥਿਤ ਆਪਣੇ ਬੇਸ ਵਿਖੇ ਟੈਲੀਗ੍ਰਾਫ ਦੇ ਇਕ ਖੰਭੇ ਨਾਲ ਕਥਿਤ ਤੌਰ 'ਤੇ ਟਕਰਾਉਣ ਪਿੱਛੋਂ ਉਕਤ ਹਵਾਈ ਜਹਾਜ਼ ਏਅਰਲੈਂਡਰ-10 ਨੁਕਸਾਨਿਆ ਗਿਆ। ਇਕ ਬੁਲਾਰੇ ਨੇ ਦੱਸਿਆ ਕਿ ਚਾਲਕ ਦਲ ਦੇ ਸਭ ਮੈਂਬਰ ਸੁਰੱਖਿਅਤ ਹਨ ਅਤੇ ਕੋਈ ਵੀ ਜ਼ਖਮੀ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਇਸ ਜਹਾਜ਼ ਨੇ 17 ਅਗਸਤ ਨੂੰ ਪਹਿਲੀ ਸਫਲ ਉਡਾਣ ਭਰੀ ਸੀ। ਇਸ 'ਚ ਬਹੁਤ ਸਾਰੀਆਂ ਖੂਬੀਆਂ ਹਨ , ਇਸੇ ਲਈ ਇਹ ਸੁਰਖੀਆਂ 'ਚ ਰਿਹਾ ਹੈ।
ਕਾਬੁਲ ਵਿਚ ਅਮਰੀਕੀ ਯੂਨੀਵਰਸਿਟੀ 'ਤੇ ਹਮਲਾ , ਦੋਵੇਂ ਬੰਦੂਕਧਾਰੀ ਢੇਰ (ਤਸਵੀਰਾਂ)
NEXT STORY