ਮੈਲਬੌਰਨ— ਅਕਸਰ ਘਰ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਚੋਰ ਚੋਰੀ ਕਰ ਕੇ ਨੌ ਦੋ ਗਿਆਰਾ ਹੋ ਜਾਂਦੇ ਹਨ ਪਰ ਮੈਲਬੌਰਨ 'ਚ ਇਕ ਘਰ 'ਚ ਚੋਰੀ ਕਰਨ ਆਏ ਚੋਰੀ ਨੇ ਅਜੀਬ ਹੀ ਹਰਕਤਾਂ ਕੀਤੀਆਂ। ਚੋਰ ਨੇ ਘਰ 'ਚ ਆਰਾਮ ਕੀਤਾ ਫਿਰ ਸ਼ੇਵ ਕੀਤੀ ਅਤੇ ਇਸ ਮਗਰੋਂ ਉਸ ਨੇ ਬਕਾਇਦਾ ਨੂਡਲਜ਼ ਬਣਾ ਕੇ ਖਾਧੇ ਤੇ ਨਾਲ ਹੀ ਵੀਡੀਓ ਗੇਮ ਖੇਡਣ ਦਾ ਵੀ ਆਨੰਦ ਮਾਣਿਆ। ਪੁਲਸ ਨੇ ਦੱਸਿਆ ਕਿ ਇਹ ਘਟਨਾ ਮੈਲਬੌਰਨ ਦੇ ਸ਼ਹਿਰ ਕਰੈਨਬੌਰਨ ਨੌਰਥ ਦੀ ਹੈ। ਘਟਨਾ ਬੀਤੇ ਬੁੱਧਵਾਰ ਰਾਤ ਕਰੀਬ 8 ਵਜ ਕੇ 10 ਮਿੰਟ ਦੀ ਹੈ।
ਚੋਰੀ ਕਰਨ ਆਏ ਚੋਰ ਨੇ ਘਰ 'ਚ ਤਕਰੀਬਨ 5 ਘੰਟੇ ਦਾ ਸਮਾਂ ਬਿਤਾਇਆ। ਪੁਲਸ ਨੇ ਦੱਸਿਆ ਕਿ ਉਕਤ ਚੋਰ ਘਰ 'ਚੋਂ ਬਿਜਲੀ ਦਾ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਚੋਰ ਨੇ ਗਰੇਅ ਰੰਗ ਦੀ ਜੈਕਟ ਪਹਿਨੀ ਹੋਈ ਹੈ ਅਤੇ ਭੂਰੇ ਰੰਗ ਦੇ ਬੂਟ ਪਹਿਨੇ ਹੋਏ ਹਨ। ਪੁਲਸ ਦਾ ਕਹਿਣਾ ਹੈ ਕਿ ਚੋਰ ਦੀ ਉਮਰ 20 ਸਾਲ ਦੇ ਲਗਭਗ ਹੋਵੇਗੀ। ਉਸ ਦੇ ਵਾਲਾਂ ਦਾ ਰੰਗ ਭੂਰਾ ਹੈ। ਘਟਨਾ ਦੇ ਸਮੇਂ ਘਰ 'ਚ ਕੋਈ ਮੌਜੂਦ ਨਹੀਂ ਸੀ। ਪੁਲਸ ਚੋਰ ਦੀ ਭਾਲ ਕਰ ਰਹੀ ਹੈ।
'ਕਤਰ ਏਅਰਵੇਜ਼' ਨੂੰ ਮਿਲਿਆ ਸਰਵਉੱਚ ਏਅਰਲਾਈਨਜ਼ ਦਾ ਦਰਜਾ, ਜਾਣੋ ਆਸਟਰੇਲੀਆ ਨੂੰ ਮਿਲਿਆ ਕਿਹੜਾ ਸਥਾਨ
NEXT STORY