ਬੀਜਿੰਗ— ਭਾਰਤ ਵਿਚ ਵਿਆਹ ਜਨਮਾਂ-ਜਨਮਾਂ ਦਾ ਬੰਧਨ ਮੰਨਿਆਂ ਜਾਂਦਾ ਹੈ । ਅੱਗਨੀ ਦੇ ਸੱਤ ਫੇਰੇ ਲੈਣ ਦੇ ਬਾਅਦ ਪਤੀ-ਪਤਨੀ ਹਮੇਸ਼ਾ ਲਈ ਇਕ ਹੋ ਜਾਂਦੇ ਹਨ ਪਰ ਦੁਨੀਆ ਵਿਚ ਇਕ ਜਗ੍ਹਾ ਅਜਿਹੀ ਵੀ ਹੈ ਜਿੱਥੇ ਵਿਆਹ ਸਿਰਫ ਇਕ ਰਾਤ ਲਈ ਹੁੰਦਾ ਹੈ । ਇਸ ਵਿਆਹ ਵਿਚ ਲਾੜੀ ਖੁਦ ਆਪਣੀ ਪਸੰਦ ਦਾ ਲਾੜਾ ਚੁਣਦੀ ਹੈ ਅਤੇ ਇਹ ਪਰਕਿਰਿਆ ਵੀ ਕਾਫ਼ੀ ਰੋਚਕ ਹੈ।
ਚੀਨ ਵਿਚ ਹੁੰਦਾ ਹੈ ਅਜਿਹਾ ਅਨੋਖਾ ਵਿਆਹ
ਇਹ ਰਿਵਾਜ਼ ਚੀਨ ਦੇ ਸ਼ੀਲਿੰਗ ਘਾਟੀ ਵਿਚ ਰਹਿਣ ਵਾਲੇ ਲੋਕ ਨਿਭਾਉਂਦੇ ਹਨ। ਸਾਲਾਂ ਤੋਂ ਉਹ ਇਸ ਪਰੰਪਰਾ ਨੂੰ ਬਿਨਾਂ ਬਦਲੇ ਨਿਭਾਉਂਦੇ ਆ ਰਹੇ ਹਨ । ਉੱਥੇ ਘੁੰਮਣ ਆਏ ਲੋਕ ਵੀ ਇਸ ਵਿਆਹ ਦਾ ਲੁਤਫ ਚੁੱਕਦੇ ਹਨ । ਹੋਰ ਤਾਂ ਹੋਰ, ਇਸ ਵਿਆਹ ਵਿਚ ਕੁੜੀ ਲਾੜਾ ਆਪਣੇ ਆਸਪਾਸ ਤੋਂ ਨਹੀਂ, ਸਗੋਂ ਪਿੰਡ ਘੁੰਮਣ ਆਏ ਸੈਲਾਨੀਆਂ ਵਿਚੋਂ ਚੁਣਦੀ ਹੈ ।
ਧੂਮਧਾਮ ਨਾਲ ਹੁੰਦਾ ਹੈ ਵਿਆਹ
ਜੀ ਹਾਂ! ਕੁੜੀਆਂ ਇੱਥੇ ਕਿਸ਼ਤੀ ਕੋਲ ਛੱਤਰੀ ਲੈ ਕੇ ਸੈਲਾਨੀਆਂ ਦੇ ਇੰਤਜ਼ਾਰ ਵਿਚ ਖੜ੍ਹੀਆਂ ਰਹਿੰਦੀਆਂ ਹਨ । ਜਦੋਂ ਸੈਲਾਨੀਆਂ ਦਾ ਝੁੰਡ ਆਉਂਦਾ ਹੈ ਤਾਂ ਉਹ ਉਨ੍ਹਾਂ ਨੂੰ ਲੈ ਕੇ ਆਪਣੇ ਘਰ ਵੱਲ ਰਵਾਨਾ ਹੁੰਦੀਆਂ ਹਨ । ਕੁੜੀਆਂ ਦੇ ਪਰਿਵਾਰ ਵਾਲੇ ਵੀ ਇਸ ਵਿਆਹ ਲਈ ਕਾਫ਼ੀ ਉਤਸ਼ਾਹਿਤ ਰਹਿੰਦੇ ਹਨ । ਘਰਾਂ ਨੂੰ ਚੰਗੀ ਤਰ੍ਹਾਂ ਨਾਲ ਸਜਾਇਆ ਜਾਂਦਾ ਹੈ ਅਤੇ ਵਿਹੜੇ ਵਿਚ ਡੋਲੀ ਰੱਖੀ ਜਾਂਦੀ ਹੈ । ਸੈਲਾਨੀਆਂ ਦੇ ਘਰ ਪੁੱਜਣ 'ਤੇ ਗਾਉਣ-ਵਜਾਉਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਾਂਦਾ ਹੈ ।
ਲਾਲ ਕੱਪੜਾ ਤੈਅ ਕਰਦਾ ਹੈ ਲਾੜਾ
ਵਿਆਹ ਦੀ ਸ਼ੁਰੂਆਤ ਲਾੜੀ ਦੇ ਪਿਤਾ ਵੱਲੋਂ ਹੁੰਦੀ ਹੈ । ਉਹ ਸਾਰੇ ਸੈਲਾਨੀਆਂ ਨੂੰ ਇਨ੍ਹਾਂ ਰਸਮਾਂ ਅਤੇ ਰੀਤੀ-ਰਿਵਾਜ਼ਾਂ ਦੇ ਬਾਰੇ ਵਿਚ ਦੱਸਦੇ ਹਨ ।ਇਸ ਤੋਂ ਬਾਅਦ ਲਾੜੀ ਹੱਥ ਵਿਚ ਲਾਲ ਕੱਪੜਾ ਲੈ ਕੇ ਆਉਂਦੀ ਹੈ ਅਤੇ ਉਹ ਕੱਪੜਾ ਸੈਲਾਨੀਆਂ ਉੱਤੇ ਸੁੱਟਦੀ ਹੈ । ਜਿਸ ਸ਼ਖਸ ਉੱਤੇ ਵੀ ਇਹ ਕੱਪੜਾ ਡਿੱਗਦਾ ਹੈ ਉਸ ਨੂੰ ਲਾੜੇ ਦੀ ਪੋਸ਼ਾਕ ਪਹਿਨਾਈ ਜਾਂਦੀ ਹੈ ਅਤੇ ਫਿਰ ਧੂਮਧਾਮ ਨਾਲ ਦੋਵਾਂ ਦਾ ਵਿਆਹ ਕੀਤਾ ਜਾਂਦਾ ਹੈ ।
ਬਸ ਕੁਝ ਘੰਟੇ ਰਹਿੰਦਾ ਹੈ ਸਾਥ
ਪਰ ਇਹ ਨਵ-ਵਿਆਹੁਤਾ ਜੋੜਾ ਸਿਰਫ ਕੁਝ ਹੀ ਘੰਟਿਆਂ ਤੱਕ ਨਾਲ ਰਹਿੰਦਾ ਹੈ । ਜੇਕਰ ਦੋਵਾਂ ਦੀ ਮਰਜੀ ਹੈ ਤਾਂ ਉਹ ਇਕ ਦਿਨ ਵੀ ਨਾਲ ਬਿਤਾ ਸਕਦੇ ਹੈ ਪਰ ਇਸ ਤੋਂ ਬਾਅਦ ਦੋਵਾਂ ਦਾ ਵੱਖ ਹੋਣਾ ਨਿਸ਼ਚਿਤ ਹੈ । ਦਰਅਸਲ, ਇਹ ਵਿਆਹ ਸ਼ੀਲਿੰਗ ਘਾਟੀ ਦੀ ਜਨਜਾਤੀ ਸੰਸਕ੍ਰਿਤੀ ਨੂੰ ਸਮਝਾਉਣ ਲਈ ਕੀਤਾ ਜਾਂਦਾ ਹੈ ।
ਬ੍ਰਿਟੇਨ 'ਚ ਤਿਆਰ ਕੀਤੇ ਗਏ ਹਨ ਅਜਿਹੇ ਕੱਪੜੇ ਜੋ ਬੱਚਿਆਂ ਦੀ ਹਾਈਟ ਦੇ ਨਾਲ-ਨਾਲ ਜਾਂਦੇ ਹਨ ਵਧਦੇ (ਦੇਖੋ ਤਸਵੀਰਾਂ)
NEXT STORY