ਵਾਸ਼ਿੰਗਟਨ — ਦੁਨੀਆ ਦੇ ਦੂਜੇ ਸਭ ਤੋਂ ਅਮੀਰ ਸ਼ਖਸ ਬਿਲ ਗੇਟਸ ਅਤੇ ਉਨ੍ਹਾਂ ਦੀ ਪਤਨੀ ਨੇ ਹਮੇਸ਼ਾ ਆਪਣੀ ਪਰਸਨਲ ਲਾਈਫ ਨੂੰ ਪ੍ਰਾਈਵੇਟ ਰੱਖਿਆ ਹੈ। ਉਥੇ ਉਨ੍ਹਾਂ ਦੀ 21 ਸਾਲਾਂ ਧੀ ਜੈਨੀਫਰ ਗੇਟਸ ਇਸ ਦੇ ਠੀਕ ਉਲਟ ਹੈ। ਉਹ ਘੋੜਸਵਾਰੀ ਦੀ ਸ਼ੌਕੀਨ ਹੈ ਅਤੇ ਆਪਣੀ ਲੈਵਿਸ਼ ਲਾਈਫ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੈ। ਪਿਛਲਾ ਸਾਲ ਉਨ੍ਹਾਂ ਨੇ ਆਪਣੇ ਪ੍ਰੇਮੀ ਦੇ ਨਾਲ ਕੁਵੈਤ ਅਤੇ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਗੁਜਾਰਿਆ। ਇਸ ਦੌਰਾਨ ਉਨ੍ਹਾਂ ਨੇ ਦੁਨੀਆ ਭਰ 'ਚ ਘੋੜਸਵਾਰੀ ਦੇ ਮੁਕਾਬਲਿਆਂ 'ਚ ਹਿੱਸੇ ਲਿਆ ਅਤੇ ਉਸ ਦੀਆਂ ਫੋਟੋਆਂ ਸ਼ੇਅਰ ਕੀਤੀਆਂ। ਜ਼ਿਕਰਯੋਗ ਹੈ ਕਿ ਉਹ 6 ਸਾਲ ਦੀ ਉਮਰ ਤੋਂ ਘੋੜ ਸਵਾਰੀ ਕਰ ਰਹੀ ਹੈ।
ਅਪ੍ਰੈਲ 1996 'ਚ ਪੈਦਾ ਹੋਈ ਜੈਨੀਫਰ ਬਿਲ ਅਤੇ ਮੇਲਿੰਡਾ ਦੀ ਸਭ ਤੋਂ ਵੱਡੀ ਧੀ ਹੈ। ਉਸ ਦੇ ਪਿਤਾ ਨੂੰ ਜਿੱਥੇ ਮਾਈਕ੍ਰੋਸਾਫਟ ਕੰਪਨੀ ਲਈ ਜਾਣਿਆ ਜਾਂਦਾ ਹੈ। ਉਥੇ ਉਨ੍ਹਾਂ ਨੂੰ 14 ਸਾਲ ਦੀ ਉਮਰ ਤੱਕ ਫੋਨ ਰੱਖਣ ਦੀ ਇਜਾਜ਼ਤ ਵੀ ਨਹੀਂ ਸੀ। ਜੈਨੀਫਰ ਅਤੇ ਉਸ ਦੇ ਭਰਾ-ਭੈਣ ਨੇ ਆਪਣੇ ਪਿਤਾ ਦੇ ਸੀਐਟਲ 'ਚ ਮੌਜੂਦ ਪ੍ਰਾਈਵੇਟ ਲੇਕ ਹਾਈ ਸਕੂਲ ਤੋਂ ਸ਼ੁਰੂਆਤੀ ਪੜਾਈ ਕੀਤੀ।
ਉਹ ਘੋੜ ਸਵਾਰੀ ਦੀ ਸ਼ੌਕੀਨ ਹੈ ਅਤੇ 6 ਸਾਲ ਦੀ ਉਮਰ ਤੋਂ ਘੋੜ ਸਵਾਰੀ ਕਰ ਰਹੀ ਹੈ। ਉਨ੍ਹਾਂ ਦੇ ਘੋੜੇ ਦਾ ਨਾਂ ਐਲੇਕਸ ਹੈ। ਜੈਨੀਫਰ ਆਪਣੇ ਘੋੜੇ ਦੀ ਤਰੀਫ ਕਰਦੇ ਨਹੀਂ ਥੱਕਦੀ। ਉਹ ਸੁਪਰ ਸਵੀਟ ਅਤੇ ਵਿਸ਼ਵਾਸ ਨਾਲ ਭਰਿਆ ਹੋਇਆ ਹੋਇਆ ਹੈ।
ਬਿਲ ਗੇਟਸ ਨੇ ਉਨ੍ਹਾਂ ਦੇ ਇਸ ਪੈਸ਼ਨ ਨੂੰ ਸਪੋਰਟ ਕਰਨ ਲਈ ਫਲੋਰੀਡਾ ਦੇ ਵੇਲਿੰਗਟਨ 'ਚ ਇਕ ਜਾਇਦਾਦ ਖਰੀਦੀ ਹੈ। ਇਥੇ ਖਰੀਦੇ ਗਏ ਬੰਗਲੇ ਦੀ ਕੀਮਤ 53 ਕਰੋੜ ਰੁਪਏ ਦੱਸੀ ਗਈ ਸੀ। ਇਹ ਬੰਗਲਾ ਪਾਮ ਬੀਚ ਦੇ ਬਹੁਤ ਕਰੀਬ ਹੈ, ਜਿੱਥੇ ਹਰ ਸਾਲ ਵਿੰਟਰ ਇਕਵੇਸਟ੍ਰੇਨ ਹੁੰਦਾ ਹੈ। ਇਸ ਫੈਸਟੀਲਸ 'ਚ ਹਰ ਸਾਲ 49 ਰਾਜਾਂ, 30 ਦੇਸ਼ਾਂ ਦੇ 2,800 ਘੋੜ ਸਵਾਰ ਮੁਕਾਬਲਾ 'ਚ ਹਿੱਸਾ ਲੈਂਦੇ ਹਨ।
ਯੂਨਾਈਟੇਡ ਸਟੇਟਸ ਇਕਵੇਸਟ੍ਰੇਨ ਫੈਡਰੇਸ਼ਨ ਨੇ ਜੈਨੀਫਰ ਨੂੰ ਸ਼ੋਅ ਜਪਿੰਗ 'ਚ 19ਵੇਂ ਨੰਬਰ 'ਤੇ ਰੱਖਿਆ ਹੈ। ਉਹ ਘੋੜਸਵਾਰੀ ਨਾਲ ਜੁੜੇ ਸਾਰੇ ਮਸ਼ਹੂਰ ਮੁਕਾਬਲਿਆਂ 'ਚ ਹਿੱਸਾ ਲੈ ਚੁੱਕੀ ਹੈ।
ਗੇਟਸ ਨੇ ਦਿ ਹਾਰਸ ਨੈੱਟਵਰਕ ਨੂੰ ਦੱਸਿਆ ਸੀ ਕਿ ਉਹ ਆਪਣੇ ਸਕੂਲ ਅਤੇ ਹਾਰਸ ਰਾਇਡਿੰਗ 'ਚ ਬੈਲੇਂਸ ਬਣਾ ਕੇ ਚਲਦੀ ਹੈ। ਉਨ੍ਹਾਂ ਦੇ ਮੁਕਾਬਲੇ ਇਨ੍ਹਾਂ ਦੋਹਾਂ ਚੀਜ਼ਾਂ ਨੇ ਲਾਈਫ ਨੂੰ ਬਹੁਕ ਬੀਜ਼ੀ ਕਰ ਦਿੱਤਾ ਹੈ। ਪਰ ਮੈਨੂੰ ਦੋਵੇਂ ਚੀਜ਼ਾਂ ਪਸੰਦ ਹਨ।
ਫਰਜ਼ੀ ਡਿਗਰੀ ਕਾਂਡ: ਪਾਕਿਸਤਾਨੀ ਸੁਪਰੀਮ ਕੋਰਟ ਨੇ ਦੱਸਿਆ 'ਰਾਸ਼ਟਰੀ ਨਮੋਸ਼ੀ' ਦਾ ਮਾਮਲਾ
NEXT STORY