ਮੈਲਬੌਰਨ— ਉਂਝ ਤਾਂ ਪ੍ਰਮਾਤਮਾ ਨੇ ਇਨਸਾਨ ਦਾ ਜਿਹੜਾ ਅੰਗ ਜਿੱਥੇ ਲਗਾਇਆ ਹੈ, ਉਹ ਉੱਥੇ ਹੀ ਠੀਕ ਲੱਗਦਾ ਹੈ। ਜਦ ਵੀ ਕੋਈ ਇਸ 'ਚ ਹੇਰ-ਫੇਰ ਕਰਦਾ ਹੈ ਤਾਂ ਇਹ ਵੱਖਰਾ ਹੀ ਦਿਖਾਈ ਦਿੰਦਾ ਹੈ। ਆਸਟਰੇਲੀਆ 'ਚ ਇਕ ਵਿਅਕਤੀ ਦੇ ਪੈਰ ਦੇ ਅੰਗੂਠਾ ਉਸ ਦੇ ਹੱਥ 'ਤੇ ਹੈ, ਜੋ ਦੇਖਣ 'ਚ ਅਜੀਬ ਲੱਗਦਾ ਹੈ। ਡਾਕਟਰਾਂ ਨੇ ਇਸ ਵਿਅਕਤੀ ਨੇ ਪੈਰ ਦੇ ਅੰਗੂਠੇ ਨੂੰ ਕੱਟ ਕੇ ਉਸ ਦੇ ਹੱਥ 'ਤੇ ਲਗਾ ਦਿੱਤਾ ਹੈ। ਇਸ ਆਪਰੇਸ਼ਨ 'ਚ 8 ਘੰਟਿਆਂ ਦਾ ਸਮਾਂ ਲੱਗਾ।
ਜੈਕ ਮਿਸ਼ੇਲ ਨਾਂ ਦਾ ਇਹ ਵਿਅਕਤੀ ਜਾਨਵਰਾਂ ਦੇ ਵਾੜੇ 'ਚ ਕੰਮ ਕਰ ਰਿਹਾ ਸੀ, ਤਦ ਹੀ ਇਕ ਸਾਂਡ ਨੇ ਉਸ ਦੇ ਹੱਥਾਂ 'ਤੇ ਹਮਲਾ ਕਰ ਦਿੱਤਾ। ਇਸ 'ਚ ਉਸ ਦਾ ਅੰਗੂਠਾ ਵੱਢ ਹੋ ਗਿਆ। ਇਸ ਲਈ ਡਾਕਟਰ ਨੇ ਪੈਰ ਦੇ ਅੰਗੂਠੇ ਨੂੰ ਉਸ ਦੇ ਹੱਥ 'ਤੇ ਲਗਾ ਦਿੱਤਾ। ਆਪਰੇਸ਼ਨ ਨੂੰ ਕਰਨ ਵਾਲੇ ਡਾਕਟਰ ਨਿਕਲਿਨ ਦਾ ਕਹਿਣਾ ਹੈ ਕਿ ਇਹ ਵੱਖਰਾ ਆਈਡੀਆ ਸੀ। ਹੁਣ ਜੈਕ ਆਪਣੇ ਹੱਥਾਂ ਦਾ ਇਸਤੇਮਾਲ ਪਹਿਲਾਂ ਵਾਂਗ ਹੀ ਕਰ ਰਿਹਾ ਹੈ।
ਮੈਕਡੋਨਲਡਸ ਕਰਮਚਾਰੀਆਂ ਦੀ ਬਦਸਲੂਕੀ, ਖਾਣਾ ਸੁੱਟਣ 'ਤੇ ਗਾਹਕ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ
NEXT STORY