ਪਾਣੀ ਵਾਲੀ ਟੈਂਕੀ ਸਾਫ ਕਰਦੇ ਸਮੇਂ ਹੋਈ ਤਿੰਨਾਂ ਲੋਕਾਂ ਦੀ ਮੌਤ, ਉੱਜੜ ਗਿਆ ਪੂਰਾ ਪਰਿਵਾਰ, ਜਾਣੋ ਪੂਰਾ ਮਾਮਲਾ

You Are HereInternational
Friday, February 17, 2017-11:05 AM

ਸਿਡਨੀ— ਨਿਊ ਸਾਊਥ ਵੇਲਜ਼ ਸੂਬੇ 'ਚ ਪਾਣੀ ਵਾਲੀ ਇੱਕ ਟੈਂਕੀ ਦੀ ਸਫਾਈ ਕਰਨ ਸਮੇਂ ਤਿੰਨ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਐਂਡਰਿਊ ਬੈਸਨੈੱਟ, ਐਨੇ ਬੈਸਨੈੱਟ ਅਤੇ ਰਾਬਰਟ ਬੈਸਨੈੱਟ ਦੇ ਰੂਪ 'ਚ ਹੋਈ ਹੈ। ਐਂਡਰਿਊ ਅਤੇ ਐਨੇ ਦੋਵੇਂ ਪਤੀ-ਪਤਨੀ ਸਨ ਅਤੇ ਰਾਬਰਟ ਐਂਡਰਿਊ ਦਾ ਭਰਾ ਸੀ।

ਮਿਲੀਆਂ ਖ਼ਬਰਾਂ ਮੁਤਾਬਕ ਇਹ ਹਾਦਸਾ ਕੈਨਬਰਾ ਤੋਂ 60 ਕਿਲੋਮੀਟਰ ਦੂਰ ਗਨਿੰਗ ਇਲਾਕੇ 'ਚ ਵੀਰਵਾਰ ਸ਼ਾਮੀਂ ਵਾਪਰਿਆ। ਨਿਊ ਸਾਊਥ ਵੇਲਜ਼ ਦੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਵੇਲੇ ਪਾਣੀ ਦੀ ਬੰਦ ਟੈਂਕੀ ਬਿਲਕੁਲ ਖਾਲੀ ਸੀ ਅਤੇ ਇਸ 'ਚ ਮੌਜੂਦ ਕਾਰਬਨ ਮੋਨੋਆਕਸਾਈਡ ਨੇ ਤਿੰਨਾਂ ਦੀ ਜਾਨ ਲਈ। ਇਹ ਮੰਨਿਆ ਜਾ ਰਿਹਾ ਹੈ ਕਿ ਸਫਾਈ ਕਰਨ ਲਈ ਸਭ ਤੋਂ 69 ਸਾਲਾ ਐਂਡਿਰਊ ਗਿਆ। ਕੁਝ ਸਮੇਂ ਬਾਅਦ ਉਹ ਬੇਹੋਸ਼ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਇਸ ਪਿੱਛੋਂ ਉਸ ਨੂੰ ਦੇਖਣ ਲਈ ਜਦੋਂ ਉਸ ਦਾ ਭਰਾ ਰਾਬਰਟ (60) ਅੰਦਰ ਗਿਆ ਤਾਂ ਉਸ ਨੂੰ ਵੀ ਜ਼ਹਿਰਲੀ ਗੈਸ ਚੜ੍ਹ ਗਈ ਅਤੇ ਉਸ ਦੀ ਵੀ ਮੌਤ ਹੋ ਗਈ। ਅਖ਼ੀਰ 'ਚ ਜਦੋਂ ਐਂਡਰਿਊ ਦੀ ਪਤਨੀ ਐਨੇ ਦੋਹਾਂ ਨੂੰ ਦੇਖਣ ਲਈ ਅੰਦਰ ਗਈ ਤਾਂ ਉਸ ਦੀ ਵੀ ਮੌਤ ਹੋ ਗਈ।

ਪੁਲਸ ਸੁਪਰਡੈਂਟ ਐੈਂਡਰਿਊ ਨੇ ਦੱਸਿਆ ਕਿ ਇਸ ਟੈਂਕੀ ਦੀ ਸਫਾਈ ਕਰਨ ਲਈ ਅਕਸਰ ਹੀ ਪੈਟਰੋਲ ਵਾਲੇ ਇੱਕ ਪੰਪ ਦੀ ਵਰਤੋਂ ਕੀਤੀ ਜਾਂਦੀ ਸੀ, ਜਿਸ ਕਾਰਨ ਇਸ ਦੇ ਅੰਦਰ ਕਾਰਨਬ ਮੋਨੋਆਕਸਾਈਡ ਗੈਸ ਬਣੀ। ਉਨ੍ਹਾਂ ਦੱਸਿਆ ਕਿ ਐਂਡਰਿਊ ਦੀ ਪਤਨੀ ਨੇ ਟੈਂਕੀ ਦੇ ਅੰਦਰ ਛਾਲ ਮਾਰਨ ਤੋਂ ਪਹਿਲਾਂ ਇਸ ਬਾਰੇ ਇੱਕ ਗੁਆਂਢੀ ਨੂੰ ਸੂਚਿਤ ਕੀਤਾ ਸੀ, ਜਿਸ ਨੇ ਬਾਅਦ 'ਚ ਪੁਲਸ ਨੂੰ ਜਾਣਕਾਰੀ ਦਿੱਤੀ। ਸ਼੍ਰੀ ਐਂਡਰਿਊ ਦਾ ਕਹਿਣਾ ਹੈ ਕਿ ਪੁਲਸ ਦੇ ਪਹੁੰਚਣ ਤੱਕ ਤਿੰਨਾਂ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਸੀ ਅਤੇ ਪੁਲਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.