ਵਿਕਟੋਰੀਆ— ਆਸਟਰੇਲੀਆ 'ਚ ਦੋ ਕਾਰਾਂ 'ਚ ਭਿਆਨਕ ਟੱਕਰ ਹੋ ਗਈ, ਜਿਸ ਕਾਰਨ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਹ ਹਾਦਸਾ ਵਿਕਟੋਰੀਆ ਮੰਨੀਬਾਦਾਰ ਵਿਖੇ ਰੋਕੇਵੁੱਡ-ਸਿਪਟਨ ਰੋਡ 'ਤੇ ਵਾਪਰਿਆ। ਹਾਦਸੇ ਤੋਂ ਤੁਰੰਤ ਬਾਅਦ ਐਂਬੂਲੈਂਸ ਮੌਕੇ 'ਤੇ ਪੁੱਜੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਕਾਰਨ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ।
ਵਿਕਟੋਰੀਆ ਐਂਬੂਲੈਂਸ ਦੇ ਬੁਲਾਰੇ ਜੌਨ ਨੇ ਕਿਹਾ ਕਿ ਦੋ ਔਰਤਾਂ ਅਤੇ ਇਕ ਵਿਅਕਤੀ ਵਾਹਨ 'ਚ ਫਸੇ ਗਏ, ਜਿਨ੍ਹਾਂ ਨੂੰ ਬਹੁਤ ਹੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਇਹ ਹਾਦਸਾ 3.20 ਵਜੇ ਵਾਪਰਿਆ। ਜ਼ਖਮੀਆਂ 'ਚੋਂ ਇਕ ਔਰਤ ਅਤੇ ਆਦਮੀ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ, ਜਦਕਿ ਇਕ ਹੋਰ ਔਰਤ ਦੀ ਹਾਲਤ ਨਾਜ਼ੁਕ ਹੈ।
ਵਿਸ਼ਵ ਸਿਹਤ ਸੰਗਠਨ ਨੇ ਕਾਂਗੋ 'ਚ ਇਬੋਲਾ ਦੇ 2 ਸ਼ੱਕੀ ਮਾਮਲਿਆਂ ਦਾ ਕੀਤਾ ਐਲਾਨ
NEXT STORY