ਲੰਡਨ— ਉੱਤਰੀ ਸਮਰਸੈੱਟ ਦੇ ਰਹਿਣ ਵਾਲੇ ਰਿਟਾਇਰ ਬੈਂਕਰ ਨਿੱਕ ਵੇਸਟ ਨੂੰ ਬੀਅਰ ਕੈਨ ਇੱਕਠੇ ਕਰਨ ਦਾ ਬਹੁਤ ਸ਼ੌਕ ਸੀ। ਇਸ ਸ਼ੌਕ ਨੂੰ ਪੂਰਾ ਕਰਨ ਲਈ ਉਸ ਨੇ ਬੀਤੇ 40 ਸਾਲਾਂ ਵਿਚ ਰੋਜ਼ ਬੀਅਰ ਪੀਤੀ ਅਤੇ 9 ਹਜ਼ਾਰ ਤੋਂ ਜ਼ਿਆਦਾ ਕੈਨ ਦਾ ਕਲੈਕਸ਼ਨ ਕੀਤਾ ਪਰ ਹੁਣ ਉਸਨੇ ਬੀਅਰ ਦੀ ਅਖੀਰੀ ਆਰਡਰ ਦੇ ਦਿੱਤਾ ਹੈ।
ਨਿੱਕ ਵੇਸਟ ਨੂੰ ਇਹ ਸ਼ੌਕ ਸਾਲ 1975 ਵਿਚ ਲੱਗਿਆ ਸੀ ਜਦੋਂ ਉਸ ਦੀ ਹੋਣ ਵਾਲੀ ਪਤਨੀ ਡੇਬੋਰਾ ਨੇ ਉਨ੍ਹਾਂ ਨੂੰ ਬੀਅਰ 'ਤੇ ਆਧਾਰਿਤ ਇਕ ਕਿਤਾਬ ਦਿੱਤੀ ਸੀ। ਪਰ ਜਲਦੀ ਹੀ ਇਹ ਸ਼ੌਕ ਉਸ ਦਾ ਇਕ ਜਨੂੰਨ ਬਣ ਗਿਆ ਅਤੇ ਨਿੱਕ ਇੰਟਰਨੈੱਟ 'ਤੇ ਬੀਅਰ ਦੀਆਂ ਨਵੀਆਂ ਕੈਨ ਦੇ ਬਾਰੇ ਵਿਚ ਖੋਜ ਕਰਨ ਲੱਗੇ।
ਨਿੱਕ ਰੋਜ਼ ਰਾਤ ਨੂੰ ਨਵੀਂ-ਨਵੀਂ ਬੀਅਰ ਪੀ ਕੇ ਦੇਖਦੇ ਅਤੇ ਖਾਲੀ ਕੈਨ ਨੂੰ ਭੰਡਾਰ ਵਿਚ ਸ਼ਾਮਲ ਕਰ ਲੈਂਦੇ। ਉਨ੍ਹਾਂ ਦਾ ਇਹ ਕਲੈਕਸ਼ਨ ਇਕ ਵੱਡੀ ਲਾਇਬ੍ਰੇਰੀ ਦੀ ਤਰ੍ਹਾਂ ਹੈ।
ਪਰ ਹੁਣ ਉਨ੍ਹਾਂ ਦੀ ਪਤਨੀ ਡੇਬੋਰਾ ਨੇ ਉਨ੍ਹਾਂ ਨੂੰ ਖਬਰਦਾਰ ਕੀਤਾ ਹੈ ਕਿ ਇਹ ਸ਼ੌਕ ਹੱਦ ਤੋਂ ਬਾਹਰ ਹੋ ਰਿਹਾ ਹੈ। ਇਸ ਲਈ ਨਿੱਕ ਨੇ ਹੁਣ ਇਸ ਸ਼ੌਕ ਨੂੰ ਖਤਮ ਕਰਨ ਦਾ ਫੈਸਲਾ ਲਿਆ ਹੈ।
8 ਸਾਲ ਦੇ ਬੱਚੇ ਨੇ ਸ਼ੁਰੂ ਕੀਤਾ ਕਾਰੋਬਾਰ, ਸਾਲ ਭਰ 'ਚ ਕਮਾਏਗਾ ਇੰਨੇ ਲੱਖ ਰੁਪਏ
NEXT STORY