ਬੈਲਾਰੈਟ— ਵਿਕਟੋਰੀਆ ਦੇ ਬੈਲਾਰੈਟ ਸ਼ਹਿਰ ਦੇ ਨਜ਼ਦੀਕੀ ਇਲਾਕੇ 'ਚ ਸੋਮਵਾਰ ਨੂੰ ਇੱਕ ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਡੇਢ ਸਾਲ (18 ਮਹੀਨੇ) ਦੇ ਮਾਸੂਮ ਬੱਚੇ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ ਕਾਰ ਨੇ ਬੱਚੇ ਨੂੰ ਟੱਕਰ ਮਾਰੀ, ਉਸ ਨੂੰ ਬੱਚੇ ਦਾ ਪਿਓ ਚਲਾ ਰਿਹਾ ਸੀ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਬੈਲਾਰੈਟ ਦੇ ਸਾਰਜੈਂਟ ਰਿੱਕ ਨੀਲਡ ਨੇ ਦੱਸਿਆ ਕਿ ਘਟਨਾ ਵੇਲੇ ਬੱਚਾ ਅਤੇ ਉਸ ਦਾ ਪਿਓ ਘਰ 'ਚ ਸਨ। ਉਹ ਦੋਵੇਂ ਘਰ ਦੇ ਪਿਛਲੇ ਪਾਸੇ ਖੇਡ ਰਹੇ ਸਨ। ਇਸ ਦੌਰਾਨ ਬੱਚਾ ਸ਼ੈੱਡ ਦੇ ਅੰਦਰ ਚਲਾ ਗਿਆ। ਬੱਚਾ ਸ਼ੈੱਡ ਦੇ ਅੰਦਰ ਹੈ, ਇਹ ਸੋਚ ਕੇ ਉਸ ਦਾ ਪਿਓ ਆਪਣੀ ਕਾਰ ਨੂੰ ਪਿੱਛੇ ਵੱਲ ਨੂੰ ਮੋੜਨ ਲੱਗ ਗਿਆ ਪਰ ਇਸੇ ਦੌਰਾਨ ਬੱਚਾ ਸ਼ੈੱਡ 'ਚੋਂ ਬਾਹਰ ਆ ਗਿਆ ਅਤੇ ਕਾਰ ਨਾਲ ਟਕਰਾਅ ਗਿਆ। ਉੁਨ੍ਹਾਂ ਦੱਸਿਆ ਕਿ ਘਟਨਾ ਵਾਲੀ ਥਾਂ 'ਤੇ ਡਾਕਟਰੀ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਬੱਚੇ ਨੇ ਦਮ ਤੋੜ ਦਿੱਤਾ। ਸ਼੍ਰੀ ਨੀਡਲ ਦਾ ਕਹਿਣਾ ਹੈ ਕਿ ਪੁਲਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਸ਼ਿੰਜੋ ਆਬੇ ਨੇ ਕਿਹਾ— ਉੱਤਰੀ ਕੋਰੀਆ ਜਾਪਾਨ ਲਈ ਗੰਭੀਰ ਖਤਰਾ
NEXT STORY