ਸਿਡਨੀ (ਬਿਊਰੋ)— ਸ਼ੁੱਕਰਵਾਰ ਸਵੇਰੇ ਸਿਡਨੀ ਦੇ ਤੱਟੀ ਇਲਾਕੇ ਵਿਚ ਕਿਸ਼ਤੀ ਵਿਚ ਯਾਤਰਾ ਕਰ ਰਹੇ ਇਕ ਵਿਅਕਤੀ ਦੀ ਮੌਤ ਹੋ ਗਈ। ਦੋ ਹੋਰ ਵਿਅਕਤੀ ਉਸ ਕਿਸ਼ਤੀ ਵਿਚ ਸਵਾਰ ਸਨ। ਉਹ ਦੋਵੇਂ ਸਿਡਨੀ ਸੀ. ਬੀ. ਡੀ. ਦੇ ਦੱਖਣ ਵਿਚ ਕਰੀਬ 21.5 ਕਿਲੋਮੀਟਰ ਤੈਰ ਕੇ ਕੁਰਨੈਲ ਦੇ ਨੇੜੇ ਦੀਆਂ ਚੱਟਾਨਾਂ ਤੱਕ ਜਾਣ ਵਿਚ ਸਫਲ ਰਹੇ। ਇਨ੍ਹਾਂ ਦੋਹਾਂ ਵਿਚੋਂ ਇਕ ਨੂੰ ਵੈਸਟਪੈਕ ਰੈਸਕਿਊ ਹੈਲੀਕਾਪਟਰ ਰਾਹੀਂ ਬਚਾ ਲਿਆ ਗਿਆ।
ਜਦਕਿ ਦੂਜਾ ਤੁਰਦਾ ਹੋਇਆ ਸੁਰੱਖਿਅਤ ਜਗ੍ਹਾ 'ਤੇ ਪਹੁੰਚ ਗਿਆ।
ਨਿਊ ਸਾਊਥ ਵੇਲਜ਼ ਪੁਲਸ ਦੇ ਮਰੀਨ ਖੇਤਰ ਦੇ ਇੰਸਪੈਕਟਰ ਡੈਰੇਨ ਵੁੱਡ ਨੇ ਕਿਹਾ,''ਤਿੰਨ ਵਿਅਕਤੀ ਪਾਣੀ ਵਿਚ ਡਿੱਗ ਪਏ ਸਨ। ਉਨ੍ਹਾਂ ਵਿਚੋਂ ਦੋ ਵਿਅਕਤੀ ਤੈਰ ਕੇ ਕਿਨਾਰੇ 'ਤੇ ਪਹੁੰਚੇ ਅਤੇ ਉਨ੍ਹਾਂ ਨੂੰ ਮਦਦ ਲਈ ਅਲਾਰਮ ਵਜਾਇਆ।''
ਬਚਾਅ ਅਧਿਕਾਰੀਆਂ ਨੇ ਪਾਣੀ ਵਿਚ ਡੁੱਬੇ ਵਿਅਕਤੀ ਨੂੰ ਬਾਟਨੀ ਬੇ ਤੋਂ ਥੋੜ੍ਹੀ ਦੂਰ ਸਮੁੰਦਰੀ ਇਲਾਕੇ ਵਿਚੋਂ ਬਾਹਰ ਕੱਢਿਆ। ਇੰਸਪੈਕਟਰ ਵੁੱਡ ਮੁਤਾਬਕ ਵਿਅਕਤੀ ਲੱਗਭਗ 20 ਮਿੰਟ ਤੱਕ ਪਾਣੀ ਦੇ ਅੰਦਰ ਰਿਹਾ ਸੀ।
ਬਚਾਅ ਅਧਿਕਾਰੀਆਂ ਨੇ ਉਸ ਨੂੰ ਸੀ. ਪੀ. ਆਰ .ਦਿੱਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇੰਨਸਪੈਕਟਰ ਵੁੱਡ ਮੁਤਾਬਕ ਤਿੰਨੇ ਵਿਅਕਤੀਆਂ ਨੇ ਲਾਈਫ ਜੈਕਟਸ ਨਹੀਂ ਪਹਿਣੀਆਂ ਹੋਈਆਂ ਸਨ।
ਸਾਲਵੇਸ਼ਨ ਆਰਮੀ ਸਟੋਰ 'ਤੇ ਹੋਈ ਲੁੱਟ ਦੀ ਫੁਟੇਜ ਜਾਰੀ
NEXT STORY