ਰੋਮ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਨ੍ਹੀਂ ਦਿਨੀਂ ਇਟਲੀ ਨਾਲ ਆਪਣੇ ਵਪਾਰਕ ਸੰਬੰਧਾਂ ਨੂੰ ਹੁਲਾਰਾ ਦੇਣ ਲਈ ਰੋਮ ਵਿਚ ਹਨ। ਇੱਥੇ ਉਨ੍ਹਾਂ ਨੇ ਬੀਤੇ ਸਾਲ ਭੂਚਾਲ ਕਾਰਨ ਤਬਾਹ ਹੋਏ ਐਮਟਰਾਈਸ ਖੇਤਰ ਦਾ ਦੌਰਾ ਵੀ ਕੀਤਾ। ਇੱਥੇ ਦੱਸ ਦੇਈਏ ਅਗਸਤ, 2016 ਇਟਲੀ ਵਿਚ ਆਏ ਭੂਚਾਲ ਕਾਰਨ 300 ਮੌਤਾਂ ਹੋਈਆਂ ਸਨ। ਮਲਬੇ ਦੇ ਢੇਰਾਂ ਵਿਚ ਤਬਦੀਲ ਹੋਈਆਂ ਇਮਾਰਤਾਂ ਦਾ ਦੌਰਾ ਕਰਦੇ ਹੋਏ ਟਰੂਡੋ ਨੇ ਕਿਹਾ ਕਿ ਕੈਨੇਡਾ ਦੁੱਖ ਦੀ ਘੜੀ ਵਿਚ ਆਪਣੇ ਇਨ੍ਹਾਂ ਦੋਸਤਾਂ ਦੇ ਨਾਲ ਖੜ੍ਹਾ ਹੈ। ਟਰੂਡੋ ਦੇ ਨਾਲ ਇਟਲੀ ਦੇ ਵਿਦੇਸ਼ ਮੰਤਰੀ ਐਂਗਲੀਨੋ ਅਲਫੇਨੋ ਵੀ ਸਨ।
ਇਮਾਰਤਾਂ ਦੇ ਢੇਰ ਵਿਚ ਘੰਟਾਘਰ ਦੀ ਇਮਾਰਤ ਹੀ ਖੜ੍ਹੀ ਸੀ। ਬਾਕੀ ਸਭ ਕੁਝ ਢਹਿ-ਢੇਰੀ ਹੋ ਚੁੱਕਾ ਸੀ। ਇਸ ਇਮਾਰਤ ਵਿਚ ਲੱਗੀ ਘੜੀ ਦਾ ਸਮਾਂ 3.36 'ਤੇ ਟਿਕਿਆ ਹੋਇਆ ਸੀ। ਇਹ ਉਹ ਪਲ ਸੀ, ਜਿਸ ਸਮੇਂ ਇਹ ਖੇਤਰ ਭੂਚਾਲ ਨਾਲ ਕੰਬ ਗਿਆ ਸੀ। ਮ੍ਰਿਤਕਾਂ ਵਿਚ ਇਕ ਕੈਨੇਡੀਅਨ ਵੀ ਸ਼ਾਮਲ ਸੀ। ਇੱਥੇ ਟਰੂਡੋ ਨੇ ਇਟਲੀ ਦੇ ਭੂਚਾਲ ਰਾਹਤ ਫੰਡ ਨੂੰ 2 ਮਿਲੀਅਨ ਡਾਲਰ ਦਾ ਦਾਨ ਦੇਣ ਦਾ ਵੀ ਐਲਾਨ ਕੀਤਾ। ਇੱਥੇ ਦੱਸ ਦੇਈਏ ਕਿ ਟਰੂਡੋ ਜੀ-7 ਸੰਮੇਲਨ ਵਿਚ ਹਿੱਸਾ ਲੈਣ ਲਈ ਇਟਲੀ ਗਏ ਸਨ। ਸੋਮਵਾਰ ਨੂੰ ਉਸ ਨੇ ਵੇਟੀਕਨ ਵਿਖੇ ਪੋਪ ਫਰਾਂਸਿਸ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਸੋਫੀ ਗ੍ਰੋਗੋਇਰ ਵੀ ਹੈ। ਟਰੂਡੋ ਪੋਪ ਕੋਲੋਂ ਸਕੂਲਾਂ ਵਿਚ ਕੈਥੋਲਿਕ ਚਰਚਾਂ ਦੀ ਵਿਵਾਦਤ ਭੂਮਿਕਾ ਨੂੰ ਲੈ ਕੇ ਮੁਆਫੀ ਦੀ ਵੀ ਮੰਗ ਕਰਨਗੇ।
ਚੀਨ 'ਚ ਚਾਕੂ ਹਮਲੇ 'ਚ 2 ਦੀ ਮੌਤ, 18 ਜ਼ਖਮੀ
NEXT STORY