ਵਾਸ਼ਿੰਗਟਨ— ਡੋਨਾਲਡ ਟਰੰਪ ਪ੍ਰਸ਼ਾਸਨ ਨੇ ਅਮਰੀਕੀ ਨਾਗਰਿਕਾਂ ਦੇ ਉੱਤਰੀ ਕੋਰੀਆ ਦੀ ਯਾਤਰਾ 'ਤੇ ਪਾਬੰਦੀ ਲਗਾਉਣ ਦੀ ਯੋਜਨਾ ਬਾਰੇ ਐਲਾਨ ਕੀਤਾ। ਇਸ ਕਦਮ ਦਾ ਕਾਰਨ ਉਥੇ ਗ੍ਰਿਫਤਾਰੀ ਅਤੇ ਲੰਬੇ ਸਮੇਂ ਤਕ ਹਿਰਾਸਤ 'ਚ ਰੱਖੇ ਜਾਣ ਦੇ ਖਤਰੇ ਨੂੰ ਦੱਸਿਆ ਗਿਆ ਹੈ। ਅਮਰੀਕਾ ਨੇ ਇਹ ਕਦਮ ਉਦੋਂ ਚੁੱਕਿਆ ਜਦੋਂ ਹਾਲ ਹੀ 'ਚ ਉੱਤਰੀ ਕੋਰੀਆ ਤੋਂ ਪਰਤੇ ਅਮਰੀਕੀ ਵਿਦਿਆਰਥੀ ਵਾਰਮਬੀਅਰ ਦੀ ਮੌਤ ਹੋ ਗਈ। ਉਹ ਲੰਬੇ ਸਮੇਂ ਤਕ ਉੱਤਰੀ ਕੋਰੀਆ ਦੀ ਜੇਲ 'ਚ ਬੰਦ ਸੀ ਅਤੇ ਅਸਥਾਈ ਹਾਲਤ 'ਚ ਸਵਦੇਸ਼ ਪਰਤਿਆ ਸੀ।
ਉੱਤਰੀ ਕੋਰੀਆ ਦੀ ਯਾਤਰਾ ਨੂੰ ਲੈ ਕੇ ਪਾਬੰਦੀ ਸੰਬੰਧੀ ਨੋਟਿਫੀਕੈਸ਼ਨ ਅਗਲੇ ਹਫਤੇ ਜਾਰੀ ਕੀਤੀ ਜਾਵੇਗੀ। ਨਵੀਂ ਪਾਬੰਦੀ ਇਸ ਤੋਂ 30 ਦਿਨ ਬਾਅਦ ਪ੍ਰਭਾਵ 'ਚ ਆ ਸਕਦੀ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਹੀਥਰ ਨਾਰਟ ਨੇ ਕਿਹਾ, ''ਵਿਦੇਸ਼ 'ਚ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਪਹਿਲ ਹੈ।'' ਉਨ੍ਹਾਂ ਕਿਹਾ ਕਿ ਉੱਤਰੀ ਕੋਰੀਆ 'ਚ ਗ੍ਰਿਫਤਾਰੀ ਅਤੇ ਲੰਬੇ ਸਮੇਂ ਤਕ ਹਿਰਾਸਤ 'ਤ ਰੱਖੇ ਜਾਣ ਦੇ ਖਤਰੇ ਨੂੰ ਧਿਆਨ 'ਚ ਰੱਖ ਕੇ ਇਹ ਫੈਸਲਾ ਕੀਤਾ ਗਿਆ ਹੈ।
ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ
NEXT STORY