ਕੈਨਬਰਾ— ਆਸਟਰੇਲੀਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਉਨ੍ਹਾਂ ਦੀ ਮੁਲਾਕਾਤ ਪਰਿਵਾਰਕ ਰਹੀ। ਇੱਥੇ ਦੱਸ ਦੇਈਏ ਕਿ ਆਸਟਰੇਲੀਆ ਦੇ ਪ੍ਰਧਾਨ ਮੰਤਰੀ 4 ਮਈ ਭਾਵ ਵੀਰਵਾਰ ਨੂੰ ਟਰੰਪ ਨਾਲ ਆਪਣੇ ਦੋ-ਪੱਖੀ ਰਿਸ਼ਤਿਆਂ ਨੂੰ ਦਰੁੱਸਤ ਕਰਨ ਲਈ ਆਪਣੀ ਪਤਨੀ ਨਾਲ ਨਿਊਯਾਰਕ ਗਏ ਸਨ। ਇਹ ਮੈਲਕਮ ਅਤੇ ਟਰੰਪ ਦੀ ਪਹਿਲੀ ਮੁਲਾਕਾਤ ਸੀ। ਟਰਨਬੁੱਲ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਆਹਮਣੇ-ਸਾਹਮਣੇ ਜਾਣਨ ਦਾ ਜੋ ਮੌਕਾ ਮਿਲਿਆ, ਉਨ੍ਹਾਂ ਨੇ ਉਸ ਦਾ ਆਨੰਦ ਮਾਣਿਆ।
ਦੱਸਣ ਯੋਗ ਹੈ ਕਿ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ 28 ਜਨਵਰੀ ਨੂੰ ਫੋਨ 'ਤੇ ਪਹਿਲੀ ਵਾਰ ਟਰੰਪ ਨਾਲ ਗੱਲਬਾਤ ਕੀਤੀ ਸੀ। ਇਸ ਫੋਨ ਕਾਲ ਦੌਰਾਨ ਸ਼ਰਣਾਰਥੀਆਂ ਦੇ ਮੁੱਦੇ 'ਤੇ ਗੱਲਬਾਤ ਹੋਈ ਸੀ। ਇਸ ਫੋਨ ਕਾਲ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਟਰੰਪ ਅਤੇ ਟਰਨਬੁੱਲ ਦੀ ਗੱਲਬਾਤ ਚੰਗੀ ਨਹੀਂ ਰਹੀ ਸੀ, ਜਦੋਂ ਕਿ ਰਾਸ਼ਟਰਪਤੀ ਆਸਟਰੇਲੀਆ 'ਚ ਰਹਿ ਰਹੇ 1250 ਸ਼ਰਣਾਰਥੀਆਂ ਨੂੰ ਦੇਸ਼ 'ਚ ਲਿਆਉਣ ਦੇ ਬਰਾਕ ਓਬਾਮਾ ਦੇ ਵਾਅਦੇ ਨੂੰ ਪੂਰਾ ਕਰਨ ਲਈ ਨਾ ਚਾਹੁੰਦੇ ਹੋਏ ਵੀ ਮੰਨ ਗਏ ਸਨ। ਇਨ੍ਹਾਂ 'ਚ ਜ਼ਿਆਦਾਤਰ ਮੁਸਲਿਮ ਸ਼ਰਣਾਰਥੀ ਸਨ। ਟਰੰਪ ਨੇ ਫੋਨ 'ਤੇ ਹੋਈ ਗੱਲਬਾਤ ਨੂੰ ਇਸ ਤੋਂ ਵਧ ਸਖਤ ਹੋਣ ਦੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ।
ਆਸਟਰੇਲੀਆ-ਭਾਰਤ ਸਥਾਪਤ ਕਰਨਗੇ ਪਹਿਲੀ ਖੇਡ ਯੂਨੀਵਰਸਿਟੀ : ਹਰਿੰਦਰ ਸਿੱਧੂ
NEXT STORY