ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਦੇਸ਼ ਨੂੰ ਸੁਰੱਖਿਅਤ ਰੱਖਣ ਦੀਆਂ ਯੋਜਨਾਵਾਂ ਤਹਿਤ ਅੱਤਵਾਦੀ ਗਰੁੱਪ ਆਈ. ਐੱਸ. ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨ ਲਈ ਅਤੇ ਅਮਰੀਕੀ ਫੌਜੀਆਂ ਦਾ ਪੁਨਰ-ਗਠਨ ਕਰਨ ਦਾ ਸੰਕਲਪ ਕੀਤਾ ਹੈ। ਤਾਜਪੋਸ਼ੀ ਦੇ ਤਕਰੀਬਨ ਇਕ ਮਹੀਨੇ ਮਗਰੋਂ ਫਲੋਰੀਡਾ 'ਚ ਇਕ ਰੈਲੀ ਦੌਰਾਨ ਟਰੰਪ ਨੇ ਕਿਹਾ,'ਮੂਲ ਗੱਲ ਇਹ ਹੈ ਕਿ ਅਸੀਂ ਆਪਣੇ ਦੇਸ਼ ਨੂੰ ਸੁਰੱਖਿਅਤ ਰੱਖਣਾ ਹੈ। ਤੁਸੀਂ ਦੇਖ ਰਹੇ ਹੋ ਕਿ ਕੀ ਹੋ ਰਿਹਾ ਹੈ।' ਉਨ੍ਹਾਂ ਦੀ ਇਹ ਰੈਲੀ ਉਸੇ ਤਰ੍ਹਾਂ ਦੀ ਸੀ ਜਿਸ ਤਰ੍ਹਾਂ ਦੀਆਂ ਰੈਲੀਆਂ ਉਹ ਚੋਣ ਪ੍ਰਚਾਰ ਦੌਰਾਨ ਕੱਢ ਰਹੇ ਸਨ। ਟਰੰਪ ਨੇ ਕਿਹਾ,'ਅਸੀਂ ਹਜ਼ਾਰਾਂ ਲੋਕਾਂ ਨੂੰ ਆਪਣੇ ਦੇਸ਼ 'ਚ ਆਉਣ ਦੀ ਇਜਾਜ਼ਤ ਦਿੱਤੀ। ਇਨ੍ਹਾਂ ਲੋਕਾਂ ਦੀ ਜਾਂਚ ਕਰਨ ਦਾ ਕੋਈ ਤਰੀਕਾ ਨਹੀਂ ਹੈ। ਕੋਈ ਦਸਤਾਵੇਜ਼ੀ ਕੰਮ ਨਹੀਂ ਹੈ। ਕੁੱਝ ਵੀ ਨਹੀਂ....।'
ਉਨ੍ਹਾਂ ਕਿਹਾ,'ਸ਼ਾਂਤੀ ਦੀ ਥਾਂ ਅਸੀਂ ਅਜਿਹੇ ਯੁੱਧ ਦੇਖੇ, ਜਿਨ੍ਹਾਂ ਦਾ ਕਦੇ ਅੰਤ ਨਹੀਂ ਹੋਇਆ। ਅਜਿਹੇ ਸੰਘਰਸ਼ ਜੋ ਖਤਮ ਹੁੰਦੇ ਨਹੀਂ ਦਿਖੇ। ਅਸੀਂ ਜਿੱਤਣ ਲਈ ਨਹੀਂ ਲੜਦੇ। ਅਸੀਂ ਰਾਜਨੀਤਕ ਰੂਪ ਤੋਂ ਸਹੀ ਯੁੱਧ ਲੜਦੇ ਹਾਂ। ਅਸੀਂ ਹੁਣ ਨਹੀਂ ਜਿੱਤਦੇ। ਅਸੀਂ ਵਪਾਰ 'ਚ ,ਕਿਸੇ ਸਮਰੱਥਾ 'ਚ ਨਹੀਂ ਜਿੱਤਦੇ...ਹੁਣ ਨਹੀਂ ਜਿੱਤਦੇ। ਫਿਲਹਾਲ, ਇਸ ਵਾਰ ਫਿਰ ਜਿੱਤਣਾ ਸ਼ੁਰੂ ਕਰਨ ਜਾ ਰਹੇ ਹਾਂ। ਮੇਰਾ ਭਰੋਸਾ ਕਰੋ।'
ਪੰਜ ਸਾਲ ਪੁਰਾਣੇ ਰਿਸ਼ਤੇ ਨੂੰ ਪਤਨੀ ਨੇ ਕੀਤਾ ਤਾਰ-ਤਾਰ, ਗੁੱਸੇ 'ਚ ਆਏ ਪਤੀ ਨੇ ਚੁੱਕਿਆ ਖੌਫਨਾਕ ਕਦਮ
NEXT STORY