ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰ ਕੋਰੀਆ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਸ ਦੇ ਵਿਦੇਸ਼ ਮੰਤਰੀ ਸੰਯੁਕਤ ਰਾਸ਼ਟਰ 'ਚ ਆਪਣੇ ਧਮਕੀ ਭਰੇ ਭਾਸ਼ਣ 'ਚ ਆਪਣੇ ਨੇਤਾ ਕਿਮ ਜੋਂਗ ਉਨ ਦੇ ਵਿਚਾਰਾਂ ਨੂੰ ਬਿਆਨ ਰਹੇ ਸਨ ਤਾਂ ਉਨ੍ਹਾਂ ਸਾਰਿਆਂ ਦੇ ਜ਼ਿਆਦਾ ਦਿਨ ਨਹੀਂ ਬਚੇ ਹਨ।
ਉੱਤਰ ਕੋਰੀਆ ਦੇ ਵਿਦੇਸ਼ ਮੰਤਰੀ ਨੇ ਬੀਤੇ ਦਿਨ ਸੰਯੁਕਤ ਰਾਸ਼ਟਰ 'ਚ ਟਰੰਪ 'ਤੇ ਸ਼ਬਦੀ ਹਮਲਾ ਬੋਲਦੇ ਹੋਏ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਅਸੰਤੁਲਿਤ ਨੇਤਾ ਕਰਾਰ ਦਿੱਤਾ ਤੇ ਕਿਹਾ ਕਿ ਉਨ੍ਹਾਂ ਦੀਆਂ ਧਮਕੀਆਂ ਨੇ ਫੌਜੀ ਟੱਕਰਾਅ ਦੀਆਂ ਸੰਭਾਵਨਾਵਾਂ ਵਧਾ ਦਿੱਤੀਆਂ ਹਨ।
ਟਰੰਪ ਨੇ ਇਸ ਦੇ ਜਵਾਬ 'ਚ ਟਵੀਟ ਕੀਤਾ ਕਿ ਹੁਣੇ ਹੁਣੇ ਉੱਤਰ ਕੋਰੀਆ ਦੇ ਵਿਦੇਸ਼ ਮੰਤਰੀ ਨੂੰ ਸੰਯੁਕਤ ਰਾਸ਼ਟਰ 'ਚ ਬੋਲਦੇ ਹੋਏ ਸੁਣਿਆ। ਜੇਕਰ ਉਹ ਰਾਕੇਟ ਮੈਨ ਦੇ ਵਿਚਾਰਾਂ ਨੂੰ ਬਿਆਨ ਕਰ ਰਹੇ ਸਨ ਤਾਂ ਉਨ੍ਹਾਂ ਸਾਰਿਆਂ ਦੇ ਜ਼ਿਆਦਾ ਦਿਨ ਨਹੀਂ ਬਚੇ ਹਨ। ਉੱਤਰ ਕੋਰੀਆ ਦੇ ਵਿਦੇਸ਼ ਮੰਤਰੀ ਨੇ ਆਪਣੇ ਭਾਸ਼ਣ 'ਚ ਕਿਹਾ ਸੀ ਕਿ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਨੂੰ ਉੱਤਰ ਕੋਰੀਆ ਨੂੰ ਧਮਕਾਉਣ ਤੋਂ ਪਹਿਲਾਂ ਦੋ ਵਾਰ ਸੋਚ ਲੈਣਾ ਚਾਹੀਦਾ ਹੈ।
ਦੁਬਈ ਜਾਣ ਵਾਲੇ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
NEXT STORY