ਵਾਸ਼ਿੰਗਟਨ — ਵ੍ਹਾਈਟ ਹਾਊਸ ਨੇ ਸੰਕੇਤ ਦਿੱਤੇ ਹਨ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਦੇ ਉਤਪਾਦਾਂ ਦੀ ਦਰਾਮਦ 'ਤੇ ਹੋਰ ਐਕਸ਼ਨ ਲੈ ਸਕਦੇ ਹਨ। ਅਮਰੀਕਾ ਦਾ ਚੀਨ ਦੇ ਨਾਲ 500 ਅਰਬ ਡਾਲਰ ਦਾ ਵਪਾਰਕ ਘਾਟਾ ਹੈ। ਟਰੰਪ ਜਦੋਂ ਤੋਂ ਸੱਤਾ 'ਚ ਆਏ ਹਨ, ਉਦੋਂ ਤੋਂ ਹੀ ਇਸ ਘਾਟੇ ਨੂੰ ਘੱਟ ਕਰਨ ਦੀ ਕੋਸ਼ਿਸ਼ 'ਚ ਲੱਗੇ ਹਨ। ਟਰੰਪ ਮੁਤਾਬਕ ਇਸ ਘਾਟੇ ਦਾ ਪ੍ਰਮੁੱਖ ਕਾਰਨ ਅਵਿਵਹਾਰਕ ਵਪਾਰ ਨੀਤੀਆਂ ਹਨ।
ਵ੍ਹਾਈਟ ਹਾਊਸ ਦੇ ਡਿਪਟੀ ਪ੍ਰੈਸ ਸਕੱਤਰ ਰਾਜ ਸ਼ਾਹ ਨੇ ਮੀਡੀਆ ਨੂੰ ਦੱਸਿਆ ਕਿ, 'ਉਨ੍ਹਾਂ ਦਾ ਟੀਚਾ ਮੁਕਤ, ਨਿਰਪੱਖ ਅਤੇ ਇੰਟਰਐਕਟਿਵ ਵਪਾਰ ਸਮਝੌਤੇ ਕਰਨਾ ਹੈ, ਜਿਸ 'ਚ ਦੂਜੇ ਦੇਸ਼ ਅਮਰੀਕੀ ਉਤਪਾਦਾਂ ਅਤੇ ਅਮਰੀਕੀ ਦਰਾਮਦ ਨੂੰ ਵੀ ਉਨ੍ਹਾਂ ਹੀ ਥਾਂ ਦੇਣ ਜਿਨ੍ਹਾਂ ਅਸੀਂ ਉਨ੍ਹਾਂ ਦੇ ਉਤਪਾਦਾਂ ਨੂੰ ਬਰਾਮਦ ਕਰਦੇ ਹਾਂ। ਟਰੰਪ ਇਸ 'ਤੇ ਜ਼ੋਰ ਦੇਣਗੇ ਅਤੇ ਅਜਿਹਾ ਨਾ ਹੋਣ 'ਤੇ ਹੋਰ ਕਾਰਵਾਈ ਕੀਤੀ ਜਾ ਸਕਦੀ ਹੈ।
ਸ਼ਾਹ ਮੀਡੀਆ ਨੇ ਉਸ ਸਵਾਲ ਦੇ ਜਵਾਬ ਦੇ ਰਹੇ ਸਨ ਜਿਸ 'ਚ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਟਰੰਪ ਪ੍ਰਸ਼ਾਸਨ ਚੀਨੀ ਉਤਪਾਦਾਂ 'ਤੇ ਦਰਾਮਦ ਟੈਕਸ ਵਧਾਉਣ 'ਤੇ ਵਿਚਾਰ ਕਰ ਰਿਹਾ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਹੀ ਟਰੰਪ ਨੇ ਸਟੀਲ ਉਤਪਾਦਾਂ ਦੀ ਦਰਾਮਦ 'ਤੇ 25 ਫੀਸਦੀ ਅਤੇ ਐਲੂਮੀਨੀਅਮ ਉਤਪਾਦਾਂ 'ਤੇ 10 ਫੀਸਦੀ ਟੈਕਸ ਲਾਇਆ ਸੀ।
ਰਸ਼ੀਅਨ ਫਲਾਈਟ 'ਚੋਂ ਰਨਵੇਅ 'ਤੇ ਡਿੱਗਾ 3.4 ਟਨ ਸੋਨਾ
NEXT STORY