ਬ੍ਰਿਸਬੇਨ— ਆਸਟਰੇਲੀਆ ਵਿਚ ਵੱਸਦਾ ਸਿੱਖ ਭਾਈਚਾਰਾ ਸਿੱਖ ਧਰਮ ਸੰਬੰਧੀ ਜਾਗਰੂਕਤਾ ਫੈਲਾਉਂਦਾ ਰਹਿੰਦਾ ਹੈ। ਸਿੱਖ ਭਾਈਚਾਰਾ ਇੱਥੇ ਵੱਸਦੇ ਆਸਟਰੇਲੀਅਨ ਲੋਕਾਂ ਨੂੰ ਵੀ ਸਿੱਖੀ ਸੰਬੰਧੀ ਜਾਣਕਾਰੀ ਦੇਣ ਲਈ ਵਿਸ਼ੇਸ਼ ਉਪਰਾਲਾ ਕਰਦਾ ਹੈ। ਹਾਲ ਹੀ ਦੇ ਦਿਨਾਂ 'ਚ ਬ੍ਰਿਸਬੇਨ 'ਚ ਸਿਰਾਂ 'ਤੇ ਦਸਤਾਰਾਂ ਸਜਾਈਆਂ ਗਈਆਂ। ਇਹ ਵਿਸ਼ੇਸ਼ ਉਪਰਾਲਾ 'ਟਰਬਨ ਫਾਰ ਆਸਟਰੇਲੀਆ ਗਰੁੱਪ' ਵਲੋਂ ਕੀਤਾ ਗਿਆ। ਸ਼ਹਿਰੀ ਔਰਤਾਂ ਅਤੇ ਮਰਦਾਂ ਦੇ ਸਿਰ 'ਤੇ ਦਸਤਾਰ ਸਜਾਈਆਂ ਗਈਆਂ ਅਤੇ ਉਨ੍ਹਾਂ ਨੂੰ ਸਿੱਖ ਧਰਮ ਅਤੇ ਪੱਗ ਸੰਬੰਧੀ ਜਾਣਕਾਰੀ ਵੀ ਦਿੱਤੀ ਗਈ।
ਸਿੱਖ ਭਾਈਚਾਰੇ ਵਲੋਂ ਸਿੱਖੀ ਬਾਰੇ ਜਾਣਕਾਰੀ ਦੇਣ ਦਾ ਮਕਸਦ ਇਹ ਹੈ ਕਿ ਸਾਰੇ ਸਾਡੇ ਨਾਲ ਜੁੜਨ ਅਤੇ ਬਹੁਸੱਭਿਆਚਾਰ ਤੇ ਦੋਸਤੀ ਨੂੰ ਅੱਗੇ ਵਧਾਉਣ।ਇਸ ਮੌਕੇ 'ਤੇ ਬ੍ਰਿਸਬੇਨ 'ਚ ਕਈ ਨਾਮਵਰ ਹਸਤੀਆਂ ਸਮੇਤ ਕਈ ਹੋਰ ਲੋਕਾਂ ਨੇ ਦਸਤਾਰ ਬੰਨ੍ਹਵਾ ਕੇ ਇਸ ਮੁਹਿੰਮ ਨੂੰ ਹੁੰਗਾਰਾ ਦਿੱਤਾ।
ਇਸ ਤਕਨੀਕ ਦੀ ਮਦਦ ਨਾਲ ਦੌੜ ਸਕਣਗੇ ਗੋਡਿਆਂ ਦੀ ਸਰਜਰੀ ਕਰਵਾ ਚੁੱਕੇ ਮਰੀਜ਼
NEXT STORY