ਮੈਲਬੋਰਨ— ਆਸਟ੍ਰੇਲੀਆ ਦੇ ਮੈਲਬੋਰਨ 'ਚ ਗੋਰੇ-ਗੋਰੀਆਂ ਸਮੇਤ ਪੰਜਾਬੀਆਂ ਨੇ ਦਸਤਾਰਾਂ ਸਜਾਈਆਂ। ਆਸਟ੍ਰੇਲੀਆ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਰਹਿੰਦੇ ਹਨ, ਜੋ ਕਿ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ। ਇੱਥੇ ਕਈ ਸਿੱਖ ਸੰਸਥਾਵਾਂ ਅਤੇ ਪੰਜਾਬੀਆਂ ਵਲੋਂ ਲੋਕਾਂ ਨੂੰ ਸਮੇਂ-ਸਮੇਂ 'ਤੇ ਦਸਤਾਰ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਅਤੇ ਕਈ ਤਰ੍ਹਾਂ ਦੀ ਪ੍ਰੋਗਰਾਮ ਉਲੀਕੇ ਜਾਂਦੇ ਹਨ।
ਬੀਤੇ ਦਿਨੀਂ ਮੈਲਬੋਰਨ ਵਿਚ 'ਦਸ਼ਮੇਸ਼ ਸਪੋਰਟਸ ਕਲੱਬ' ਅਤੇ 'ਆਸਟ੍ਰੇਲੀਆਂ ਵਿਚ ਵੱਸਦੇ ਪੰਜਾਬੀ' ਵਲੋਂ ਗੋਰੇ-ਗੋਰੀਆਂ ਅਤੇ ਪੰਜਾਬੀਆਂ ਦੇ ਸਿਰਾਂ 'ਤੇ ਦਸਤਾਰਾਂ ਸਜਾਈਆਂ ਗਈਆਂ। ਵੱਡੇ ਹੀ ਨਹੀਂ ਸਗੋਂ ਕਿ ਬੱਚੇ ਵੀ ਇਸ ਦਸਤਾਰ ਪ੍ਰੋਗਰਾਮ ਦਾ ਹਿੱਸਾ ਬਣੇ ਅਤੇ ਉਨ੍ਹਾਂ ਨੇ ਵੀ ਸਿਰਾਂ 'ਤੇ ਦਸਤਾਰਾਂ ਸਜਾਈਆਂ। ਇਸ ਮੌਕੇ ਦੂਜੀਆਂ ਕੌਮਾਂ ਨੂੰ ਦਸਤਾਰ ਪ੍ਰਤੀ ਜਾਗਰੂਕ ਕੀਤਾ ਗਿਆ। ਸਿੱਖ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਲੋਕਾਂ ਨੂੰ ਦਸਤਾਰ ਪ੍ਰਤੀ ਜਾਗਰੂਕ ਕਰਨ ਲਈ ਆਸਟ੍ਰੇਲੀਆਈ ਸਮਾਜ ਨਾਲ ਵੱਡੇ ਪੱਧਰ 'ਤੇ ਗੱਲਬਾਤ ਕਰਨ ਦੀ ਲੋੜ ਹੈ।
ਕੈਲਗਰੀ 'ਚ ਮਨਾਇਆ ਗਿਆ 'ਮੁਸਲਮਾਨ ਵਿਰਾਸਤੀ ਮੇਲਾ'
NEXT STORY