ਟੋਰਾਂਟੋ/ ਇਸਤਾਂਬੁਲ— ਸ਼ਨੀਵਾਰ ਨੂੰ ਤੁਰਕੀ ਏਅਰਲਾਈਨ ਦੇ ਟੋਰਾਂਟੋ ਆਉਣ ਵਾਲੇ ਜਹਾਜ਼ ਨੂੰ ਬੰਬ ਦੀ ਅਫਵਾਹ ਤੋਂ ਬਾਅਦ ਖਾਲੀ ਕਰਵਾ ਲਿਆ ਗਿਆ। ਤੁਰਕੀ ਏਅਰਲਾਈਨ ਦੇ ਸਟਾਫ ਨੂੰ ਜਹਾਜ਼ ਦੇ ਇਕ ਬਾਥਰੂਮ ਵਿਚ ਨੋਟ ਮਿਲਿਆ ਸੀ, ਜਿਸ 'ਤੇ ਲਿਖਿਆ ਸੀ 'ਬੰਬ ਟੂ ਟੋਰਾਂਟੋ'। ਇਸ ਜਹਾਜ਼ ਨੇ ਇਸਤਾਂਬੁਲ ਦੇ ਅਤਾਤੁਰਕ ਇੰਟਰਨੈਸ਼ਨਲ ਏਅਰਪੋਰਟ ਤੋਂ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਏਅਰਪੋਰਟ ਲਈ ਉਡਾਣ ਭਰਨੀ ਸੀ।
ਧਮਕੀ ਭਰਿਆ ਨੋਟ ਮਿਲਣ ਤੋਂ ਬਾਅਦ ਜਹਾਜ਼ ਨੂੰ ਏਅਰਪੋਰਟ ਦੇ ਪਾਰਕਿੰਗ ਖੇਤਰ ਵਿਚ ਲਿਜਾ ਕੇ ਮੁਸਾਫਰਾਂ ਨੂੰ ਉਤਾਰਿਆ ਗਿਆ। ਇਸ ਤੋਂ ਬਾਅਦ ਪੂਰੇ ਜਹਾਜ਼ ਦੀ ਜਾਂਚ ਕੀਤੀ ਗਈ ਅਤੇ ਉਸ ਵਿਚ ਸਵਾਰ ਹੋਏ ਸਾਰੇ ਮੁਸਾਫਰਾਂ ਦੀ ਵੀ ਜਾਂਚ ਕੀਤੀ ਗਈ। ਘਟਨਾ ਤੋਂ ਬਾਅਦ ਦੂਜੇ ਜਹਾਜ਼ ਨੂੰ ਟੋਰਾਂਟੋ ਭੇਜਿਆ ਗਿਆ ਤਾਂ ਜੋ ਮੁਸਾਫਰਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ। ਜਾਂਚ ਵਿਚ ਸਾਹਮਣੇ ਆਇਆ ਕਿ ਇਹ ਮਹਿਜ਼ ਇਕ ਅਫਵਾਹ ਸੀ। ਜਹਾਜ਼ ਵਿਚ ਕੋਈ ਬੰਬ ਨਹੀਂ ਸੀ।
ਕੁੱਝ ਦਿਨਾਂ ਦੇ ਅੰਦਰ ਨਵੇਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੀ ਨਿਯੁਕਤੀ ਕੀਤੀ ਜਾਵੇਗੀ : ਟਰੰਪ
NEXT STORY