ਬੀਜਿੰਗ (ਵਾਰਤਾ)— ਪੂਰਬੀ ਚੀਨ ਸਮੁੰਦਰ ਵਿਚ ਹਾਦਸਾਗ੍ਰਸਤ ਹੋਏ ਈਰਾਨੀ ਤੇਲ ਟੈਂਕਰ ਦੇ ਮਲਬੇ ਵਿਚੋਂ 2 ਲਾਸ਼ਾਂ ਮਿਲੀਆਂ ਹਨ। ਉੱਧਰ ਚਾਲਕ ਦਲ ਵਿਚ ਸ਼ਾਮਲ 30 ਈਰਾਨੀ ਅਤੇ ਬੰਗਲਾਦੇਸ਼ ਦੇ 2 ਨਾਗਰਿਕਾਂ ਦੇ ਬਾਰੇ ਵਿਚ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਪੂਰਬੀ ਚੀਨ ਸਮੁੰਦਰ ਵਿਚ ਹਾਦਸਾਗ੍ਰਸਤ ਈਰਾਨੀ ਤੇਲ ਟੈਂਕਰ ਵਿਚੋਂ ਬਚਾਅ ਦਲਾਂ ਨੇ ਦੋ ਲਾਸ਼ਾਂ ਕੱਢੀਆਂ ਹਨ। ਚਾਰ ਮੈਂਬਰੀ ਬਚਾਅ ਦਲ ਆਕਸੀਜਨ ਉਪਕਰਣਾਂ ਦੇ ਸਹਾਰੇ ਟੈਂਕਰ ਦੇ ਅੰਦਰ ਗਿਆ ਸੀ ਅਤੇ ਉੱਥੋਂ ਦੇ ਮਲਬੇ ਥੱਲਿਓਂ ਉਨ੍ਹਾਂ ਨੇ ਦੋ ਲਾਸ਼ਾਂ ਨੂੰ ਬਾਹਰ ਕੱਢਿਆ। ਬਚਾਅ ਦਲ ਨੇ ਟੈਂਕਰ ਵਿਚ ਲੋਕਾਂ ਦੇ ਠਹਿਰਣ ਲਈ ਬਣੇ ਕੈਬਿਨ ਤੱਕ ਜਾਣ ਦੀ ਕੋਸ਼ਿਸ਼ ਕੀਤੀ ਪਰ ਅੰਦਰ ਦਾ ਤਾਪਮਾਨ 89 ਡਿਗਰੀ ਸੈਲਸੀਅਸ ਹੋਣ ਕਾਰਨ ਬਚਾਅ ਦਲ ਵਾਪਸ ਆ ਗਿਆ। ਮੰਤਰਾਲੇ ਦੀ ਵੈਬਸਾਈਟ 'ਤੇ ਜਾਰੀ ਇਕ ਰਿਪੋਰਟ ਮੁਤਾਬਕ ਚੀਨੀ ਵਿਦੇਸ਼ ਮੰਤਰੀ ਵਾਨ ਯੀ ਨੇ ਆਪਣੇ ਈਰਾਨੀ ਹਮਰੁਤਬਾ ਮੁਹੰਮਦ ਜਾਵੇਦ ਜਾਰਿਫ ਨੂੰ ਦੱਸਿਆ ਕਿ ਇਸ ਵਿਚ ਸਵਾਰ ਲੋਕਾਂ ਦੇ ਬੱਚਣ ਦੀ ਉਮੀਦ ਇਕ ਫੀਸਦੀ ਹੈ ਪਰ ਚੀਨ ਵੱਲੋਂ ਰਾਹਤ ਅਤੇ ਬਚਾਅ ਦੀਆਂ ਕੋਸ਼ਿਸ਼ਾਂ 100 ਫੀਸਦੀ ਹਨ। ਸੋਮਵਾਰ ਮਿਲੀ ਇਕ ਮੱਲਾਹ ਦੀ ਲਾਸ਼ ਨੂੰ ਪਛਾਣ ਸ਼ੰਘਾਈ ਭੇਜ ਦਿੱਤਾ ਗਿਆ ਸੀ।
ਤੁਰਕੀ ਦੇ ਏਅਰਪੋਰਟ ’ਤੇ ਜਹਾਜ਼ ਹਾਦਸਾਗ੍ਰਸਤ,162 ਯਾਤਰੀ ਸਨ ਸਵਾਰ (ਤਸਵੀਰਾਂ)
NEXT STORY