ਪਰਥ— ਵੀਰਵਾਰ ਨੂੰ ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ 'ਚ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉੱਤਰੀ ਪਰਥ ਦੇ ਬ੍ਰੇਟਨ ਬੇਅ 'ਤੇ ਹੋਇਆ। ਵੀਰਵਾਰ ਦੀ ਸਵੇਰ ਨੂੰ ਦੋ ਕਾਰਾਂ ਵਿਚਾਲੇ ਭਿਆਨਕ ਟੱਕਰ ਹੋ ਗਈ, ਇਹ ਹਾਦਸਾ ਸਵੇਰੇ 7.00 ਵਜੇ ਦੇ ਕਰੀਬ ਵਾਪਰਿਆ।
ਮਿਲੀ ਜਾਣਕਾਰੀ ਮੁਤਾਬਕ ਇਕ ਕਾਰ 'ਚ ਸਵਾਰ ਇਕ ਔਰਤ ਅਤੇ ਉਸ ਦਾ ਬੱਚੇ ਦੀ ਮੌਤ ਹੋ ਗਈ ਅਤੇ ਦੂਜੀ ਕਾਰ ਦੇ ਡਰਾਈਵਰ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਦਰਜਨਾਂ ਫਾਈਰ ਫਾਈਟਰਜ਼ ਅਤੇ ਪੁਲਸ ਘਟਨਾ ਵਾਲੀ ਥਾਂ 'ਤੇ ਪੁੱਜੇ ਪਰ ਪੀੜਤਾਂ ਨੂੰ ਬਚਾਉਣ 'ਚ ਅਸਫਲ ਰਹੇ। ਘਟਨਾ ਵਾਲੀ ਥਾਂ 'ਤੇ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਹਾਦਸੇ ਤੋਂ ਬਾਅਦ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਅਤੇ ਆਵਾਜਾਈ ਨੂੰ ਮੋੜਿਆ ਜਾ ਰਿਹਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਅਜਿਹੀ ਮਾਂ ਜੋ ਆਪਣੇ ਬੱਚੇ ਨੂੰ ਨਹੀਂ ਲਗਾ ਸਕਦੀ ਹੱਥ, ਸੁਣਾਇਆ ਦਿਲ ਨੂੰ ਵਲੂੰਧਰ ਦੇਣ ਵਾਲਾ ਸੱਚ
NEXT STORY