ਕੁਈਨਜ਼ਲੈਂਡ— ਕਹਿੰਦੇ ਨੇ ਜਿਸ 'ਤੇ ਰੱਬ ਆਪਣਾ ਹੱਥ ਰੱਖ ਦੇਵੇ ਉਸ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਕੁਝ ਅਜਿਹਾ ਹੀ ਵਾਪਰਿਆ ਕੁਈਨਜ਼ਲੈਂਡ ਦੇ ਰਹਿਣ ਵਾਲੇ ਦੋ ਨੌਜਵਾਨਾਂ ਨਾਲ, ਜਿਨ੍ਹਾਂ ਦੀ ਜੀਪ ਨਿਊ ਸਾਊਥ ਵੇਲਜ਼ ਦੀ ਟਵੀਡ ਨਦੀ 'ਚ ਜਾ ਡਿੱਗੀ ਪਰ ਉਹ ਚਮਤਕਾਰੀ ਢੰਗ ਨਾਲ ਬਚ ਨਿਕਲੇ। ਇਹ ਹਾਦਸਾ ਉਨ੍ਹਾਂ ਨਾਲ ਸ਼ੁੱਕਰਵਾਰ ਦੀ ਰਾਤ ਨੂੰ ਵਾਪਰਿਆ। ਪੁਲਸ ਨੇ ਕਿਹਾ ਕਿ 21 ਸਾਲਾ ਨੌਜਵਾਨ ਜੀਪ ਨੂੰ ਚਲਾ ਰਿਹਾ ਸੀ ਅਤੇ ਉਸ ਦਾ ਇਕ ਸਾਥੀ ਯਾਤਰੀ ਜੀਪ 'ਚ ਸਵਾਰ ਸੀ। ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਨਦੀ 'ਚ ਜਾ ਡਿੱਗੀ।
ਘਟਨਾ ਤੋਂ ਬਾਅਦ ਪੁਲਸ ਅਤੇ ਬਚਾਅ ਟੀਮ ਦੇ ਅਧਿਕਾਰੀ ਮੌਕੇ 'ਤੇ ਪੁੱਜੇ। ਅਧਿਕਾਰੀਆਂ ਨੇ ਕਾਰ ਨੂੰ ਬਾਹਰ ਕੱਢਿਆ। ਘਟਨਾ ਵਾਲੀ ਥਾਂ 'ਤੇ ਮੌਜੂਦ ਇਕ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ੋਰਦਾਰ ਆਵਾਜ਼ ਸੁਣੀ ਅਤੇ ਘਟਨਾ ਵਾਲੀ ਥਾਂ ਵੱਲ ਦੌੜ ਕੇ ਗਏ। ਉਨ੍ਹਾਂ ਦੇਖਿਆ ਕਿ ਜੀਪ ਨਦੀ ਡੁੱਬ ਰਹੀ ਸੀ, ਉਸ ਦੀਆਂ ਲਾਈਟਾਂ ਬੰਦ ਸਨ। ਉਨ੍ਹਾਂ ਦੱਸਿਆ ਕਿ ਇਹ ਸਭ ਕੁਝ ਬਹੁਤ ਡਰਾਵਨਾ ਸੀ।
ਉਕਤ ਵਿਅਕਤੀ ਨੇ ਦੱਸਿਆ ਕਿ ਅਸੀਂ ਮੌਕੇ 'ਤੇ ਪੁੱਜੇ ਪੁਲਸ ਅਤੇ ਬਚਾਅ ਟੀਮ ਦੇ ਅਧਿਕਾਰੀ ਦੀ ਮਦਦ ਕੀਤੀ। ਜੀਪ ਦੇ ਡਰਾਈਵਰ ਨੂੰ ਪਾਣੀ 'ਚੋਂ ਕੱਢਿਆ ਗਿਆ, ਉਸ ਦੇ ਗੋਡੇ 'ਤੇ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਦੇ ਸਾਥੀ ਯਾਤਰੀ ਨੂੰ ਲੱਭਿਆ ਗਿਆ, ਜੋ ਕਿ ਡੁੱਬ ਗਿਆ ਸੀ ਅਤੇ ਜਿਸ ਦੇ ਹੱਥ 'ਤੇ ਸੱਟ ਲੱਗੀ। ਦੋਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਅਤੇ ਦੋਵੇਂ ਠੀਕ ਹਨ। ਨਿਊ ਸਾਊਥ ਵੇਲਜ਼ ਪੁਲਸ ਨੇ ਕਿਹਾ ਕਿ ਅਸੀਂ ਘਟਨਾ ਦੀ ਜਾਂਚ ਕਰ ਰਹੇ ਹਾਂ ਕਿ ਕਿਤੇ ਉਨ੍ਹਾਂ ਨੇ ਸ਼ਰਾਬ ਤਾਂ ਨਹੀਂ ਪੀਤੀ ਹੋਈ ਸੀ। ਅਜੇ ਤੱਕ ਦੋਹਾਂ 'ਤੇ ਕੋਈ ਦੋਸ਼ ਨਹੀਂ ਲਾਇਆ ਗਿਆ ਹੈ।
ਪਹਿਲੇ ਐਸ.ਐਲ.ਐਸ. ਰਾਕੇਟ ਪ੍ਰੀਖਣ 'ਚ ਪੁਲਾੜ ਯਾਤਰੀ ਨਹੀਂ ਭੇਜੇਗਾ ਨਾਸਾ
NEXT STORY