ਲੰਡਨ (ਰਾਜਵੀਰ ਸਮਰਾ)— ਬੀਤੇ ਦਿਨੀਂ ਵੈਸਟ ਮਿਡਲੈਂਡਜ ਵਿਚ ਡਡਲੀ ਦੇ ਇਕ ਫਲੈਟ ਵਿਚ 24 ਸਾਲਾ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਹੈਡਜਵਰਥ ਵਾਸੀ ਜਸਕਰਨ ਕੰਗ ਵਜੋਂ ਹੋਈ ਹੈ। ਪੁਲਸ ਵੱਲੋਂ ਇਸ ਘਟਨਾ ਸਬੰਧੀ ਜਾਣਕਾਰੀ ਲਈ ਅਪੀਲ ਕੀਤੀ ਗਈ ਹੈ। ਵੈਸਟ ਮਿਡਲੈਂਡਜ ਪੁਲਸ ਨੂੰ ਇਸ ਛੁਰੇਬਾਜੀ ਦੀ ਘਟਨਾ ਦੇ ਬਾਰੇ ਸ਼ਨੀਵਾਰ ਤੜਕੇ 2.30 ਕੁ ਵਜੇ ਰਿਪੋਰਟ ਮਿਲੀ ਸੀ, ਜਦੋਂ ਐਮਰਜੈਂਸੀ ਸੇਵਾਵਾਂ ਨੂੰ ਸਟੋਰਬ੍ਰਿਜ ਰੋਡ, ਬਰਾਇਰਲੀ ਹਿੱਲ ਵਿਖੇ ਇਕ ਦੁਕਾਨ ਦੇ ਉਪਰ ਫਲੈਟ ਵਿਚ ਸੱਦਿਆ ਗਿਆ ਸੀ, ਜਿਥੇ ਇਕ ਨੌਜਵਾਨ ਨੂੰ ਐਂਬੂਲੈਂਸ ਕਰਿਓ ਵੱਲੋਂ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਮੌਕੇ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਵੱਲੋਂ ਇਸ ਘਟਨਾ ਨੂੰ ਕਤਲ ਕੇਸ ਵਜੋਂ ਨਜਿੱਠਿਆ ਜਾ ਰਿਹਾ ਹੈ ਪਰ ਅਜੇ ਇਸ ਸਬੰਧ ਵਿਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਹੋਮੀਸਾਈਡ ਟੀਮ ਦੇ ਡਿਟੈਕਟਿਵ ਇੰਸਪੈਕਟਰ ਜਸਟਿਨ ਸਪੈਸਰ ਨੇ ਕਿਹਾ ਕਿ ਇਹ ਕਤਲ ਕੇਸ ਜਾਂਚ ਅਧੀਨ ਹੈ ਅਤੇ ਉਹ ਇਸ ਕਤਲ ਲਈ ਜਿੰਮੇਵਾਰ ਵਿਅਕਤੀ ਜਾਂ ਵਿਅਕਤੀਆਂ ਨੂੰ ਲੱਭਣ ਲਈ ਵਚਨਬੱਧ ਹਨ। ਪੁਲਸ ਵੱਲੋਂ ਇਸ ਘਟਨਾ ਸਬੰਧੀ ਲੋਕਾਂ ਨੂੰ ਕੋਈ ਵੀ ਜਾਣਕਾਰੀ ਮਿਲਣ 'ਤੇ ਦੱਸਣ ਦੀ ਅਪੀਲ ਕੀਤੀ ਗਈ ਹੈ।
ਟਰੰਪ ਨੇ ਐਫ.ਬੀ.ਆਈ. ਏਜੰਟ ਨੂੰ ਦੱਸਿਆ ਦੇਸ਼ਧਰੋਹੀ
NEXT STORY